ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦਮਦਮਾ ਸਾਹਿਬ ਵਿੱਚ ਸਿੱਖ ਵਿਦਵਾਨਾਂ ਨਾਲ ਆਨਲਾਈਨ ਕੀਤੀ ਮੀਟਿੰਗ - akal takht jathedar
ਤਲਵੰਡੀ ਸਾਬੋ: ਸਿੱਖ ਕੌਮ ਲਈ ਪੈਦਾ ਹੋ ਰਹੀਆਂ ਚੁਣੌਤੀਆਂ ਅਤੇ ਸਿੱਖ ਕੌਮ ਨੂੰ ਪ੍ਰਫੁੱਲਿਤ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦੇਸ਼-ਵਿਦੇਸ਼ ਦੇ ਸੇਵਾਮੁਕਤ ਸਿੱਖ ਆਈ.ਏ.ਐਸ ਅਧਿਕਾਰੀ, ਯੂਨੀਵਰਸਿਟੀਆਂ ਦੇ ਮੌਜੂਦਾ ਅਤੇ ਸਾਬਕਾ ਚਾਂਸਲਰ, ਵਾਈਸ ਚਾਂਸਲਰ ਅਤੇ ਡਾਕਟਰਾਂ ਨਾਲ ਆਨਲਾਈਨ ਇੱਕ ਅਹਿਮ ਮੀਟਿੰਗ ਕੀਤੀ ਗਈ। ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਗਈ ਆਨਲਾਈਨ ਮੀਟਿੰਗ ਵਿੱਚ ਵਿਦਵਾਨਾਂ ਦੇ ਤਜਰਬੇ ਵਿੱਚੋਂ ਸਿੱਖ ਕੌਮ ਦੀ ਬਿਹਤਰੀ ਲਈ ਸੁਝਾਅ ਲਏ ਗਏ। ਉਨ੍ਹਾਂ ਵਿੱਚ ਸਰਦਾਰਾ ਸਿੰਘ ਜੌਹਲ ਅਤੇ ਨਵਤੇਜ ਸਿੰਘ ਸਰਨਾ ਪ੍ਰਮੁੱਖ ਹਨ।