ਅਕਾਲ ਪੁਰਖ ਦੀ ਫ਼ੌਜ ਨੇ ਲਾਇਆ ਖੂਨ ਦਾਨ ਤੇ ਡੈਂਟਲ ਚੈੱਕਅਪ ਕੈਂਪ - ਡੈਂਟਲ ਚੈੱਕਅਪ ਕੈਂਪ
ਅੰਮ੍ਰਿਤਸਰ: ਅਕਾਲ ਪੁਰਖ ਕੀ ਫ਼ੌਜ ਵਲੋਂ ਅੱਜ 5 ਜੂਨ 1984 ਦੀ ਯਾਦ ਨੂੰ ਸਮੋਏ ਰੱਖਣ ਲਈ ਜੋਸਨ ਹਸਪਤਾਲ 'ਚ ਖੂਨ ਦਾਨ ਕੈਂਪ ਅਤੇ ਡੈਂਟਲ ਚੈੱਕਅਪ ਕੈਂਪ ਲਗਾਇਆ। ਇਸ ਮੌਕੇ ਐਡਵੋਕੇਟ ਜਸਵਿੰਦਰ ਸਿੰਘ ਨੇ ਕਿਹਾ ਕਿ ਸਰੱਬਤ ਦਾ ਭਲਾ, ਪੰਥ ਕੀ ਜੀਤ ਤੇ ਚੜ੍ਹਦੀਕਲਾ ਇਹ ਸਿਰਫ਼ ਨਾਅਰੇ ਹੀ ਨਹੀਂ ਹਨ, ਇਹ ਸਿੱਖਾਂ ਦੇ ਕਿਰਦਾਰ ਦੀ ਝਲਕ ਹਨ। ਸਮਾਂ ਭਾਵੇਂ ਪੁਰਾਤਨ ਸੀ ਜਾਂ ਅੱਜ ਦਾ ਸਿੱਖ ਆਪਣਾ ਆਪ ਵਾਰ ਕੇ ਵੀ ਕਿਸੇ ਦੀ ਮਦਦ ਕਰਨ ਲਈ ਹਮੇਸ਼ਾਂ ਤਤਪਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਉਹ ਇਹ ਕੈਂਪ ਮਹੀਨੇ ਵਿੱਚ 3 ਵਾਰ ਲਗਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਕੈਂਪ ਲਗਾ ਕੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ।