ਅਜਨਾਲਾ: 18 ਸਾਲਾਂ ਤੋਂ ਵੱਧ ਦੀ ਉਮਰ ਵਾਲਿਆਂ ਨੂੰ ਲਗਾਈ ਵੈਕਸੀਨ - ਸਿਵਲ ਹਸਪਤਾਲ
ਅਜਨਾਲਾ: ਕੋਰੋਨਾ ਵਾਇਰਸ ਦੇ ਪ੍ਰੋਕੋਪ ਦੇ ਚਲਦੇ ਸਰਕਾਰ ਵੱਲੋਂ 18 ਸਾਲਾਂ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਵੈਕਸੀਨ ਲਗਾਉਣ ਦੇ ਆਦੇਸ਼ ਦਿੱਤੇ ਹਨ। ਇਸ ਦੇ ਚਲਦੇ ਅਜਨਾਲਾ ਦੇ ਰਾਧਾ ਸੁਆਮੀ ਭਵਨ ਵਿਖੇ ਸਿਵਲ ਹਸਪਤਾਲ ਵੱਲੋਂ ਵੈਕਸੀਨ ਲਾਉਣ ਦਾ ਪ੍ਰਬੰਦ ਕੀਤਾ ਗਿਆ। ਵੈਕਸੀਨ ਲਗਾਉਣ ਆਏ ਵਿਅਕਤੀਆਂ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਉਪਰਾਲਾ ਬਹੁਤ ਵਧਿਆ ਹੈ ਜਿਸ ਨਾਲ ਨੌਜਵਾਨ ਤੇ 18 ਤੋਂ ਵੱਧ ਉਮਰ ਦੇ ਲਾਭ ਲੈ ਸਕਣਗੇ। ਵੈਕਸੀਨ ਲਗਾ ਰਹੀ ਏਐਨਐਮ ਪ੍ਰਭਜੋਤ ਕੌਰ ਨੇ ਦੱਸਿਆ ਕਿ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ 18 ਸਾਲਾਂ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ।