ਅੰਮ੍ਰਿਤਸਰ ਏਅਰਪੋਰਟ 'ਚ ਘਰੇਲੂ ਉਡਾਣ ਭਰਣ ਤੋਂ ਪਹਿਲਾ ਕੀਤੇ ਗਏ ਪੁਖ਼ਤਾ ਪ੍ਰਬੰਧ - Amritsar Airport
ਅੰਮ੍ਰਿਤਸਰ: ਰਾਜਾਸਾਂਸੀ ਏਅਰਪੋਰਟ 'ਚ ਸੋਮਵਾਰ ਤੋਂ ਰਾਜਾਂ ਲਈ ਉਡਾਣਾਂ ਉਡਣਗੀਆਂ। ਇਸ ਦੇ ਪਹਿਲੇ ਪੜਾਅ 'ਚ ਦਿੱਲੀ, ਮੁੰਬਈ, ਜੈਪੁਰ ਤੇ ਪਟਨਾ ਲਈ ਛੇ ਉਡਾਣਾਂ ਚੱਲਣਗੀਆਂ। ਦੱਸਣਯੋਗ ਹੈ ਕਿ 2 ਮਹੀਨੇ ਪਹਿਲਾਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚਲਦੇ ਘਰੇਲੂ ਉਡਾਣਾ ਬੰਦ ਕਰ ਦਿੱਤੀਆਂ ਗਈਆਂ ਸਨ। ਕੋਰੋਨਾ ਤਹਿਤ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਹੇਠ ਸੋਮਵਾਰ ਤੋਂ ਘਰੇਲੂ ਉਡਾਣਾਂ ਦਾ ਸਿਲਸਿਲਾ ਸ਼ੁਰੂ ਹੋ ਰਿਹਾ ਹੈ। ਅੰਮ੍ਰਿਤਸਰ ਏਅਰਪੋਰਟ 'ਚ ਪ੍ਰਸ਼ਾਸਨ ਵੱਲੋਂ ਯਾਤਰੀਆਂ ਦੀ ਸੁਰੱਖਿਆ ਲਈ ਕਈ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।