ਹਾਥਰਸ ਕਾਂਡ ਵਿਰੁੱਧ ਇਸਤਰੀ ਸਭਾ ਤੇ ਆਂਗਨਵਾੜੀ ਯੂਨੀਅਨ ਨੇ ਕੀਤਾ ਰੋਸ ਮਾਰਚ - ਹਾਥਰਸ ਕਾਂਡ ਵਿਰੁੱਧ ਰੋਸ ਮਾਰਚ
ਜਲੰਧਰ: ਜ਼ਿਲ੍ਹੇ ਦੇ ਸ਼ਹਿਰ ਫਿਲੌਰ ਵਿੱਚ ਜਨਵਾਦੀ ਇਸਤਰੀ ਸਭਾ ਤੇ ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਸਾਂਝੇ ਤੌਰ 'ਤੇ ਹਾਥਰਸ ਕਾਂਡ ਵਿਰੁੱਧ ਰੋਸ ਮਾਰਚ ਕੀਤਾ। ਇਸ ਮੌਕੇ ਇਸਤਰੀ ਸਭਾ ਦੀ ਆਗੂ ਸੁਰਿੰਦਰ ਕੁਮਾਰੀ ਨੇ ਕਿਹਾ ਕਿ ਹਾਥਰਸ ਕਾਂਡ ਵਿੱਚ ਪੀੜਤ ਲੜਕੀ ਨੂੰ ਇਨਸਾਫ਼ ਦਿਵਾਉਣ ਲਈ ਇਹ ਮਾਰਚ ਕੀਤਾ ਗਿਆ ਹੈ।