ਖੇਤੀ ਕਾਨੂੰਨ ਰੱਦ ਹੁੰਦੇ ਹੀ ਪੰਜਾਬ ਭਾਜਪਾ ਦੀਆਂ ਸਰਗਰਮੀਆਂ ਹੋਈਆਂ ਤੇਜ਼ - ਸਿਆਸੀ ਸਰਗਰਮੀਆਂ
ਫਰੀਦਕੋਟ : ਖੇਤੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦਾ ਐਲਾਨ ਹੁੰਦੇ ਹੀ ਪੰਜਾਬ ਭਾਜਪਾ ਵਲੋਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਅੱਜ ਫਰੀਦਕੋਟ 'ਚ ਭਾਜਪਾ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਕੁਲਦੀਪ ਸਿੰਘ ਭੰਗੇਵਾਲਾ ਨੇ ਜ਼ਿਲ੍ਹੇ ਦੇ ਸੀਨੀਅਰ ਲੀਡਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ 2022 ਦੀਆਂ ਚੋਣਾਂ ਸੰਬੰਧੀ ਅਹਿਮ ਵਿਚਾਰ ਵਿਟਾਂਦਰਾ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਭਾਜਪਾ ਆਗੂਆਂ ਨੇ ਕਿਹਾ ਕਿ ਹਾਈਕਮਾਨ ਵਲੋਂ ਜੋ ਵੀ ਉਮੀਦਵਾਰਾਂ ਉਤਾਰਿਆ ਜਾਵੇਗਾ, ਉਸ ਦੀ ਜਿੱਤ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ 'ਚ ਭਾਜਪਾ ਸਰਕਾਰ ਬਣਾ ਕੇ ਬੇਅਦਬੀ, ਨਸ਼ਾ, ਬੇਰੁਜ਼ਗਾਰੀ ਅਤੇ ਮਾਫ਼ੀਆ ਦੇ ਮੁੱਦਿਆਂ 'ਤੇ ਠੱਲ ਪਾਵੇਗੀ।