ਖੇਤੀ ਬਿਲਾਂ ਦਾ ਵਿਰੋਧ: ਭਦੌੜ 'ਚ ਕਿਸਾਨਾਂ ਨੇ ਰਿਲਾਇੰਸ ਪੰਪ 'ਤੇ ਲਾਇਆ ਧਰਨਾ - ਕਿਸਾਨ ਮਾਰੂ
ਬਰਨਾਲਾ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਭਦੌੜ ਦੇ ਰਿਲਾਇੰਸ ਪੈਟਰੋਲ ਪੰਪ ਦਾ ਘਿਰਾਓ ਕੀਤਾ। ਇਸ ਮੌਕੇ ਕੁਲਵੰਤ ਸਿੰਘ ਮਾਨ ਜਨਰਲ ਸਕੱਤਰ, ਭੋਲਾ ਸਿੰਘ ਛੰਨਾ ਬਲਾਕ ਪ੍ਰਧਾਨ, ਰਾਮ ਸਿੰਘ ਸ਼ਹਿਣਾ ਮੀਤ ਪ੍ਰਧਾਨ, ਕਾਲਾ ਸਿੰਘ ਜੈਦ ਪ੍ਰੈੱਸ ਸਕੱਤਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਕਿਸਾਨ ਮਾਰੂ ਬਿੱਲ ਪਾਸ ਕੀਤਾ ਹੈ, ਕਿਸਾਨ ਇਸ ਨਾਲ ਕਦੇ ਵੀ ਸਹਿਮਤ ਨਹੀਂ ਹੋਣਗੇ ਕਿਉਂਕਿ ਇਹ ਕਿਸਾਨਾਂ ਨੂੰ ਉਜਾੜੇ ਵੱਲ ਲੈ ਕੇ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਜੋ ਧਰਨੇ ਅਣਮਿਥੇ ਸਮੇਂ ਲਈ ਲਗਾਏ ਗਏ ਹਨ ਉਦੋਂ ਤੱਕ ਨਹੀਂ ਚੁੱਕੇ ਜਾਣਗੇ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਆਰਡੀਨੈੱਸ ਬਿੱਲਾਂ ਨੂੰ ਰੱਦ ਜਾਂ ਸੋਧਿਆ ਨਹੀਂ ਜਾਂਦਾ।