ਫਾਜ਼ਿਲਕਾ ਵਿਖੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਲਾਇਆ ਗਿਆ ਖੇਤੀ ਖੋਜ ਕੈਂਪ - ਫਾਜ਼ਿਲਕਾ ਨਿਊਜ਼ ਅਪਡੇਟ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾਂ ਤੇ ਖੇਤੀ ਖੋਜ਼ ਸੈਂਟਰ ਅਬੋਹਰ ਵੱਲੋਂ ਫਾਜ਼ਿਲਕਾ ਦੇ ਪਿੰਡ ਉਸਮਾਨਾ ਵਿੱਚ ਖੇਤੀ ਖੋਜ ਕੈਂਪ ਲਗਾਇਆ ਗਿਆ। ਇਸ ਕੈਂਪ ਦੇ ਦੌਰਾਨ ਮਾਹਿਰਾਂ ਨੇ ਕਿਸਾਨਾਂ ਨੂੰ ਨਵੇਕਲੀ ਖੇਤੀ ਕਰਨ ਲਈ ਪ੍ਰੇਰਤ ਕੀਤਾ। ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਨੂੰ ਕੀਟਨਾਸ਼ਕ ਦੀ ਘੱਟ ਵਰਤੋਂ, ਕਪਾਹ ਤੇ ਕਿੰਨੂ ਦੀ ਫਸਲ ਨੂੰ ਸਹੀ ਤਰੀਕੇ ਨਾਲ ਉਗਾਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮਾਹਿਰਾਂ ਨੇ ਕਿਸਾਨਾਂ ਨੂੰ ਦੱਸਿਆ ਕਿ ਪਿਛਲੇ ਕੁੱਝ ਸਾਲਾਂ ਤੋਂ ਨਰਮੇਂ ਕਪਾਹ ਦੀ ਫਸਲ ਨੂੰ ਸਫੇਦ ਮੱਖੀ ਅਤੇ ਨਕਲੀ ਕੀਟਨਾਸ਼ਕ ਦਵਾਇਆ ਅਤੇ ਸਹੀ ਬੀਜਾਈ ਨਾ ਕਰਨ ਦੇ ਚਲਦੇ ਹੀ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸਾਨ ਇਨ੍ਹਾਂ ਫਸਲਾਂ ਲਈ ਸਹੀ ਤਰੀਕਾ ਅਪਣਾਉਂਦੇ ਹਨ ਤਾਂ ਉਹ ਵਧੀਆ ਮੁਨਾਫਾ ਕਮਾ ਸਕਦੇ ਹਨ।