ਫਿਰੋਜ਼ਪੁਰ: ਬਿੱਲ ਰੱਦ ਹੋਣ 'ਤੇ ਚਲਾਏ ਪਟਾਖੇ, ਵੰਡੇ ਲੱਡੂ - ਕੈਪਟਨ ਅਮਰਿੰਦਰ ਸਿੰਘ
ਫਿਰੋਜ਼ਪੁਰ: ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਕੇਂਦਰ ਵੱਲੋਂ ਲਿਆਏ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਜ਼ੀਰਾ ਦੇ ਨਾਲ ਲੱਗਦੇ ਪਿੰਡ ਮਨਸੂਰਵਾਲ ਕਲਾਂ ਵਿੱਚ ਸਰਪੰਚ ਗੁਰਮੇਲ ਸਿੰਘ ਤੇ ਜਸਪਾਲ ਸਿੰਘ ਪੰਨੂੰ ਉਪ ਚੇਅਰਮੈਨ ਕਿਸਾਨ ਮਜ਼ਦੂਰ ਖੇਤ ਸੈੱਲ ਨੇ ਪਿੰਡ ਵਾਸੀਆਂ ਨਾਲ ਦਾਣਾ ਮੰਡੀ ਵਿੱਚ ਪਟਾਖੇ ਚਲਾ ਕੇ ਤੇ ਲੱਡੂ ਵੰਡ ਕੇ ਕੈਪਟਨ ਸਰਕਾਰ ਦੇ ਇਸ ਫੈਸਲੇ ਦੇ ਨਾਲ ਹੋਣ ਦੇ ਸਬੂਤ ਦਿੱਤੇ।