ਕਾਂਗਰਸ ਤੋ ਬਾਅਦ ਆਪ ਦੀ ਧੜੇਬੰਦੀ ਆਈ ਸਾਹਮਣੇ - ਆਪਸੀ ਧੜੇਬੰਦੀ
ਸ੍ਰੀ ਮੁਕਤਸਰ ਸਾਹਿਬ:ਕਾਂਗਰਸ ਤੋਂ ਬਾਅਦ ਆਮ ਆਦਮੀ ਪਾਰਟੀ ਵਿਚ ਧੜੇਬੰਦੀ ਆਈ ਸਾਹਮਣੇ ਹਲਕਾ ਇੰਚਾਰਜ ਲਗਾਉਣ ਤੇ ਵਰਕਰਾਂ ਵੱਲੋਂ ਰੋਸ ਕੀਤਾ ਜਾ ਰਿਹਾ ਹੈ। ਕਾਂਗਰਸ ਦੀ ਜਿਹੜੀ ਲਗਾਤਾਰ ਆਪਸੀ ਧੜੇਬੰਦੀ ਸਾਹਮਣੇ ਨਜ਼ਰ ਆ ਰਹੀ ਸੀ ਹੁਣ ਆਮ ਆਦਮੀ ਪਾਰਟੀ ਵਿੱਚ ਵੀ ਨਜ਼ਰ ਆ ਰਹੀ ਹੈ। ਅੱਜ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਇਨ੍ਹਾਂ ਦਾ ਕਹਿਣਾ ਸੀ ਕਿ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਜੋ ਹਲਕਾ ਇੰਚਾਰਜ ਕਾਕਾ ਬਰਾੜ ਨੂੰ ਲਗਾਇਆ ਹੈ ਉਹ ਸਹੀ ਨਹੀਂ ਲਗਾਇਆ। ਕਿਉਂਕਿ ਜਗਦੀਪ ਸੰਧੂ ਇਕ ਮਿਹਨਤੀ ਵਰਕਰ ਹੈ ਜਗਦੀਪ ਸੰਧੂ ਵੱਲੋਂ ਪਾਰਟੀ ਵਰਕਰਾਂ ਲਈ ਮਾਮਲੇ ਵੀ ਦਰਜ ਕਰਾਏ ਹਨ। ਸਰਵੇ ਮੁਤਾਬਕ ਜਗਦੀਪ ਸੰਧੂ ਨੂੰ ਹਲਕਾ ਇੰਚਾਰਜ ਹੋਣਾ ਚਾਹੀਦਾ ਸੀ ਹੁਣ ਅਸੀਂ ਹਾਈਕਮਾਨ ਤੋਂ ਮੰਗ ਕਰਦੇ ਹਾਂ। ਕਿ ਜਗਦੀਪ ਸੰਧੂ ਨੂੰ ਹਲਕਾ ਇੰਚਾਰਜ ਲਗਾਇਆ ਜਾਵੇ।