ਸਤਿਕਾਰ ਕਮੇਟੀ ਦੇ ਐਕਸਨ ਤੋਂ ਬਾਅਦ ਗੁਰੂਘਰ 'ਚ ਚੋਰੀ ਕਰਨ ਵਾਲਿਆ 'ਤੇ ਮੁਕੱਦਮਾ ਦਰਜ - ਖਾਲੜਾ ਪੁਲਿਸ
ਤਰਨ ਤਾਰਨ: ਪਿਛਲੇ ਦਿਨੀ ਕਸਬਾ ਖਾਲੜਾ ਦੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿਖੇ ਦੋ ਵਿਅਕਤੀ ਗੁਰਦੁਆਰੇ ਦੇ 2 ਗੋਲਕਾਂ ਵਿਚੋਂ ਕਰੀਬ ਪੰਜਾਹ ਹਜ਼ਾਰ ਰੁਪਏ ਦੀ ਨਗਦੀ ਰਕਮ ਦੀ ਚੋਰੀ ਕੀਤੀ ਗਈ। ਚੋਰੀ ਦੌਰਾਨ ਇਨ੍ਹਾਂ ਵਿਅਕਤੀਆਂ ਨੇ ਗੁਟਕਾ ਸਾਹਿਬ ਵਾਲੀ ਅਲਮਾਰੀ ਉਤੇ ਪੈਰ ਰੱਖ ਕੇ ਗੁਟਕਾ ਸਾਹਿਬ ਦੀ ਬੇਅਦਬੀ ਵੀ ਕੀਤੀ ਗਈ। ਇਸ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪਰ ਇਸ ਸੰਬੰਧੀ ਕੋਈ ਵੀ ਕਾਰਵਾਈ ਨਾ ਹੋਣ 'ਤੇ ਸਤਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਇਸ ਸੰਬੰਧੀ ਮਾਮਲਾ ਖਾਲੜਾ ਪੁਲਿਸ ਨੂੰ ਦਰਜ ਕਰਵਾਇਆ ਗਿਆ। ਪੁਲਿਸ ਨੇ ਦੋਸ਼ੀਆਂ ਖ਼ਿਲਾਫ ਧਾਰਾ 295 ਅਧੀਨ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਨਾਲ ਸੰਬੰਧਤ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।