ਸ਼ਿਕਾਇਤਾਂ ਤੋਂ ਬਾਅਦ ਫੂਡ ਸਪਲਾਈ ਵਿਭਾਗ ਨੇ ਮਿਠਾਈ ਤੇ ਬੈਕਰੀ ਦੀਆਂ ਦੁਕਾਨਾਂ ਦੇ ਲਏ ਸੈਂਪਲ - Food Supply Department
ਜਲੰਧਰ: ਸ਼ਹਿਰ ਦੇ ਸੈਂਟਰਲ ਟਾਊਨ, ਕਿਸ਼ਨਪੁਰਾ ਅਤੇ ਕਈ ਇਲਾਕਿਆਂ ਵਿੱਚ ਅੱਜ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਮਿਠਾਈ ਦੀਆਂ ਦੁਕਾਨਾਂ ਤੇ ਬੈਕਰੀ ਦੇ ਸਮਾਨ ਦੀ ਟੈਸਟਿੰਗ ਲਈ ਸੈਂਪਲ ਲਏ। ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਰਮਨ ਵਿਰਦੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਸ਼ਿਕਾਇਤਾਂ ਮਿਲਿਆਂ ਸੀ ਜਿਸ ਤੋਂ ਬਾਅਦ ਹੀ ਉਨ੍ਹਾਂ ਨੇ ਜਲੰਧਰ ਦੇ ਕਈ ਇਲਾਕਿਆਂ ਵਿੱਚ ਮਿਠਾਈ ਦੀਆਂ ਦੁਕਾਨਾਂ, ਬੈਕਰੀ ਦੇ ਸਮਾਨ ਦੇ ਸੈਂਪਲ ਲਏ ਹਨ।