ਪੈਟਰੋਲ-ਡੀਜ਼ਲ ਤੋਂ ਬਾਅਦ ਹੁਣ ਪਿਆਜ਼ ਨੇ ਕਢਵਾਏ ਲੋਕਾਂ ਦੇ ਹੰਝੂ - ਜਲਾਲਾਬਾਦ
ਜਲਾਲਾਬਾਦ: ਅੱਜ ਦੇਸ਼ ਭਰ ਵਿੱਚ ਚਾਰੇ ਪਾਸੇ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਹਾਹਾਕਾਰ ਮੱਚਿਆ ਹੋਇਆ ਹੈ, ਉਥੇ ਹੀ ਹੁਣ ਪਿਆਜ਼ ਨੇ ਵੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਜਦੋਂਕਿ ਕੁਝ ਦਿਨ ਪਹਿਲਾਂ ਇਹੋ ਪਿਆਜ਼ 20 ਰੁਪਏ ਕਿੱਲੋ ਵਿਕ ਰਹੇ ਸਨ ਪਰ ਹੁਣ 50 ਰੁਪਏ ਕਿੱਲੋ ਵਿਕ ਰਹੇ ਹਨ। ਜਿਸ ਦੇ ਨਾਲ ਸਿੱਧੇ ਤੌਰ 'ਤੇ ਆਮ ਲੋਕਾਂ ਦੀ ਰਸੋਈ ਦਾ ਬਜਟ ਹਿੱਲ ਗਿਆ ਹੈ। ਇੱਕ ਪਾਸੇ ਲੋਕ ਪੈਟਰੋਲ, ਡੀਜ਼ਲ ਅਤੇ ਗੈਸ ਦੀਆਂ ਵਧੀਆਂ ਕੀਮਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ। ਉਥੇ ਹੀ ਹੁਣ ਪਿਆਜ਼ ਵੀ ਲੋਕਾਂ ਦੇ ਹੰਝੂ ਕੱਢ ਰਿਹਾ ਹੈ।