ਤਰਨ ਤਾਰਨ: ਨਾਕੇ 'ਤੇ ਤਾਇਨਾਤ ਪੁਲਿਸ ਮੁਲਜ਼ਮਾਂ ਨਾਲ ਨੌਜਵਾਨਾਂ ਦੀ ਹੋਈ ਝੜਪ - ਥਾਣਾ ਖਾਲੜਾ
ਤਰਨ ਤਾਰਨ : ਕੋਰੋਨਾ ਤੋਂ ਬਚਾਅ ਲਈ ਲੱਗੇ ਕਰਫਿਊ ਵਿੱਚ ਪੰਜਾਬ ਪੁਲਿਸ ਦੇ ਡਿਊਟੀ ਦੇ ਰਹੇ ਮੁਲਾਜ਼ਮਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਹੀ ਇੱਕ ਵੀਡੀਓ ਤਰਨ ਤਾਰਨ ਤੋਂ ਸਾਹਮਣੇ ਆਈ ਹੈ, ਜਿਸ ਵਿੱਚ ਦੋ ਨੌਜਵਾਨਾਂ ਅਤੇ ਪੁਲਿਸ ਦੇ ਮੁਲਾਜ਼ਮਾਂ ਵਿੱਚ ਝੜਪ ਹੁੰਦੀ ਹੋਈ ਦਿਖਾਈ ਦੇ ਰਹੀ ਹੈ। ਇਹ ਘਟਨਾ ਥਾਣਾ ਖਾਲੜਾ ਦੀ ਦੱਸੀ ਜਾ ਰਹੀ ਹੈ। ਇਸ ਘਟਨਾ ਵਿੱਚ ਨਾਕਾਬੰਦੀ ਦੌਰਾਨ 2 ਮੋਟਰਸਾਈਕਲ ਸਵਾਰ ਨੌਜਵਾਨਾਂ ਡਿਉਟੀ 'ਤੇ ਖੜੇ ਏਐੱਸਆਈ ਨੂੰ ਧੱਕਾ ਮਾਰ ਕੇ ਦੌੜ ਗਏ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਉਕਤ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।