ਚੰਨੀ ਦੇ CM ਚਿਹਰੇ ਐਲਾਨ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਲਗਾਏ ਠੁੱਮਕੇ - ਕਾਂਗਰਸੀ ਵਰਕਰਾਂ ਨੇ ਲਗਾਏ ਠੁੱਮਕੇ
ਸ੍ਰੀ ਮੁਕਤਸਰ ਸਾਹਿਬ: ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪੰਜਾਬ ਦਾ ਸੀ.ਐੱਮ ਚਰਨਜੀਤ ਸਿੰਘ ਚੰਨੀ ਨੂੰ ਚਿਹਰਾ ਐਲਾਨ ਦਿੱਤਾ ਗਿਆ। ਉਥੇ ਪੂਰੇ ਪੰਜਾਬ ਵਿੱਚ ਕਾਂਗਰਸੀ ਵਰਕਰਾਂ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ 'ਤੇ ਖੁਸ਼ੀ ਦੀ ਲਹਿਰ ਸੀ। ਜਿਸ ਦੀ ਖੁਸ਼ੀ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਵੀ ਕਾਂਗਰਸੀ ਵਰਕਰਾਂ ਵੱਲੋਂ ਇਕ ਸਮਾਗਮ ਰੱਖ ਕੇ ਜਿਸ ਵਿੱਚ ਭੰਗੜਾ 'ਤੇ ਢੋਲ ਦੀ ਤਾਲ 'ਤੇ ਵਰਕਰਾਂ ਵੱਲੋਂ ਭੰਗੜੇ ਪਾਏ ਗਏ। ਉਥੇ ਸ੍ਰੀ ਮੁਕਤਸਰ ਸਾਹਿਬ ਦੀ ਉਮੀਦਵਾਰ ਬੀਬਾ ਕਰਨ ਕੌਰ ਬਰਾੜ ਵੱਲੋਂ ਵੀ ਗਿੱਧਾ ਪਾ ਕੇ ਖ਼ੁਸ਼ੀ ਮਨਾਈ ਗਈ।