ਲੰਮੇ ਸਮੇਂ ਬਾਅਦ ਯਾਤਰੀ ਗੱਡੀ ਦੀ ਹੋਈ ਮਾਨਸਾ ਵਿੱਚ ਐਂਟਰੀ - Permission given to trains by farmers
ਮਾਨਸਾ: ਕਿਸਾਨਾਂ ਵੱਲੋਂ ਰੇਲ ਗੱਡੀਆਂ ਨੂੰ ਦਿੱਤੀ ਇਜਾਜ਼ਤ ਦੀ ਲੜੀ ਤਹਿਤ ਲੰਮੇ ਸਮੇਂ ਬਾਅਦ ਮਾਨਸਾ ਯਾਤਰੀ ਗੱਡੀ ਪਹੁੰਚੀ। ਜਾਣਕਾਰੀ ਦਿੰਦਿਆਂ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਦੇ ਆਦੇਸ਼ਾਂ ਮੁਤਾਬਕ ਯਾਤਰੀ ਗੱਡੀਆਂ ਚਲਾ ਦਿੱਤੀਆਂ ਗਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਦਿੱਲੀ ਆਉਣ-ਜਾਣ ਲਈ ਉਨ੍ਹਾਂ ਨੂੰ ਲੰਮੇ ਸਮੇਂ ਤੋਂ ਦਿੱਕਤ ਪ੍ਰੇਸ਼ਾਨੀ ਆ ਰਹੀ ਸੀ ਪਰ ਕਿਸਾਨਾਂ ਨੇ ਜੋ ਫ਼ੈਸਲਾ ਲਿਆ ਉਹ ਬਿਲਕੁਲ ਸਹੀ ਹੈ, ਜਿਸ ਨਾਲ ਅਸੀਂ ਦਿੱਲੀ ਆਸਾਨੀ ਨਾਲ ਆ ਜਾ ਸਕਾਂਗੇ ਕਿਉਂਕਿ ਪਹਿਲਾਂ ਦਿੱਲੀ ਗੱਡੀ 'ਤੇ ਜਾਣਾ ਬਹੁਤ ਮਹਿੰਗਾ ਪੈਂਦਾ ਸੀ ਪਰ ਹੁਣ ਰੇਲ ਗੱਡੀਆਂ ਦੇ ਚੱਲਣ ਨਾਲ ਹੁਣ ਆਸਾਨੀ ਨਾਲ ਦਿੱਲੀ ਆਇਆ ਜਾਇਆ ਜਾ ਸਕੇਗਾ।