ਮਜੀਠੀਆ ਦੇ ਘਰ ਬਾਹਰੋ ਵਕੀਲ ਭਗਵੰਤ ਸਿਆਲਕਾ ਦਾ ਬਿਆਨ, ਕਿਹਾ- ਮੁੜ ਤੋਂ ਦਾਇਰ ਕਰਾਂਗੇ ਅਪੀਲ - ਬਿਕਰਮ ਸਿੰਘ ਮਜੀਠੀਆ ਦੇ ਘਰ ਬਾਹਰ
ਅੰਮ੍ਰਿਤਸਰ: ਅਕਾਲੀ ਦਲ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਘਰ ਬਾਹਰ ਭਗਵੰਤ ਸਿੰਘ ਸਿਆਲਕਾ ਨੇ ਮੀਡੀਆ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਬਿਕਰਮ ਮਜੀਠੀਆ ਦੇ ਵਿਰੋਧੀਆ ਨੂੰ ਮਜੀਠੀਆ ਦਾ ਡਰ ਹੈ। ਪੰਜਾਬ ਦੇ ਹੱਕਾਂ ਲਈ ਲੜਦੇ ਹਨ। ਬਿਕਰਮ ਮਜੀਠੀਆ ਦੀ ਬੇਲ ਲਗਾਈ ਜਾ ਰਹੀ ਹੈ। ਜਲਦ ਉਨ੍ਹਾਂ ਨੂੰ ਜ਼ਮਾਨਤ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸੀ ਨੇਤਾ ਡਾ. ਰਾਜਕੁਮਾਰ ਵੇਰਕਾ ਉੱਤੇ ਵੀ ਨਿਸ਼ਾਨੇ ਸਾਧਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਬਿਆਨ ਦੇਣੇ ਸ਼ੋਭਾ ਨਹੀਂ ਦਿੰਦੇ। ਮੋਹਾਲੀ ਟੀਮ ਵਲੋਂ ਰੇਡ ਕੀਤੀ ਗਈ, ਪਰ ਫਿਲਹਾਲ ਪੁਲਿਸ ਰੇਡ ਵਿੱਚ ਪੁਲਿਸ ਅਧਿਕਾਰੀ ਕੈਲਾਸ਼ ਚੰਦਰ ਦੀ ਟੀਮ ਵਲੋਂ ਛਾਪੇਮਾਰੀ ਦੌਰਾਨ ਕੁਝ ਵੀ ਹੱਥ ਨਹੀ ਲੱਗਾ ਹੈ। ਮਜੀਠੀਆ ਦੇ ਵਕੀਲ ਭਗਵੰਤ ਸਿੰਘ ਸਿਆਲਕਾ ਦੇ ਕਹੇ ਅਨੁਸਾਰ ਉਨ੍ਹਾਂ ਵਲੋਂ ਮੁੜ ਤੋ ਅਪੀਲ ਦਾਇਰ ਕੀਤੀ ਜਾਵੇਗੀ ਅਤੇ ਇਨਸਾਫ਼ ਜ਼ਰੂਰ ਮਿਲੇਗਾ।