ਐਡਵੋਕੇਟ ਅਨੁਰਾਧਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀ - ਐਡਵੋਕੇਟ ਅਨੁਰਾਧਾ
ਅੰਮ੍ਰਿਤਸਰ:ਸਿੱਖਾਂ ਦੇ ਨੌਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਤੋਂ ਪ੍ਰਭਾਵਿਤ ਹੋ ਘਰ ਘਰ ਵਿਚ ਜਾ ਕੇ ਮੁਹਿੰਮ ਚਲਾਉਣ ਵਾਲੀ ਐਡਵੋਕੇਟ ਅਨੁਰਾਧਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀ। ਐਡਵੋਕੇਟ ਅਨੁਰਾਧਾ ਕਰਨਾਲ ਦੀ ਵਸਨੀਕ ਹੈ। ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਬਾਣੀ ਦਾ ਆਨੰਦ ਮਾਣਿਆ। ਇਸ ਮੌਕੇ ਐਸਜੀਪੀਸੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਉਨ੍ਹਾਂ ਨੂੰ ਸਨਮਾਨਤ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਅਨੁਰਾਧਾ ਨੇ ਖ਼ੁਦ ਨੂੰ ਭਾਗਸ਼ਾਲੀ ਦੱਸਿਆ। ਦੱਸਣਯੋਗ ਹੈ ਕਿ ਐਡਵੋਕੇਟ ਅਨੁਰਾਧਾ ਨੇ 9 ਜਨਵਰੀ ਨੂੰ ਦਿੱਲੀ ਵਿਖੇ ਔਰੰਗਜ਼ੇਬ ਲਾਈਨ ਦਾ ਸਾਈਨ ਬੋਰਡ ਹਟਾ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂਅ ਦਾ ਸਾਈਨ ਬੋਰਡ ਸਥਾਪਤ ਕੀਤਾ ਸੀ।ਜਿਸਦੇ ਚਲਦੇ ਉਨ੍ਹਾਂ ਨੂੰ ਜੇਲ ਵੀ ਜਾਣਾ ਪਿਆ ਸੀ।