ਪੰਜਾਬ

punjab

ETV Bharat / videos

ਖਡੂਰ ਸਾਹਿਬ ਵਿਖੇ ਆਨਲਾਈਨ ਕਿਸਾਨ ਮੇਲੇ 'ਚ ਕਣਕ ਦੀ ਸਿੱਧੀ ਬਿਜਾਈ ਦੀ ਸਲਾਹ - ਤਰਨਤਾਰਨ ਅਪਡੇਟ

By

Published : Sep 21, 2020, 6:43 AM IST

ਤਰਨਤਾਰਨ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਬ-ਡਵੀਜ਼ਨ ਖਡੂਰ ਸਾਹਿਬ ਵਿਖੇ ਆਨਲਾਈਨ ਕਿਸਾਨ ਮੇਲਾ ਸ੍ਰੀ ਗੁਰੂ ਅੰਗਦ ਦੇਵ ਕਾਲਜ ਵਿੱਚ ਕਰਵਾਇਆ ਗਿਆ। ਇਸ ਮੌਕੇ ਡਾ.ਕੇਵਲ ਸਿੰਘ ਭਿੰਡਰ ਖੇਤੀਬਾੜੀ ਅਫ਼ਸਰ ਨੇ ਸ਼ਿਰਕਤ ਕਰਦਿਆਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਦਰਪੇੇਸ਼ ਸਮੱਸਿਆਵਾਂ ਸਬਜ਼ੀ ਬੀਜਣ ਵੇਲੇ, ਪਰਾਲੀ ਤੋਂ ਬਾਅਦ ਕਣਕ ਕਿਸ ਤਰ੍ਹਾਂ ਬੀਜਣੀ ਹੈ, ਬਾਰੇ ਵੀ ਦੱਸਿਆ। ਉਨ੍ਹਾਂ ਕਿਸਾਨਾਂ ਨੂੰ ਹੈਪੀ ਸੀਡਰ ਨਾਲ ਕਣਕ ਦੀ ਸਿੱਧੀ ਬੀਜਾਈ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਕਿਉਂਕਿ ਇਸ ਨਾਲ ਕੋਵਿਡ ਦੌਰਾਨ ਸਾਹ ਦੇ ਮਰੀਜ਼ਾਂ ਨੂੰ ਮੁਸ਼ਕਿਲ ਪੈਦਾ ਹੋ ਸਕਦੀ ਹੈ।

ABOUT THE AUTHOR

...view details