ਅਵਾਰਾਂ ਜਾਨਵਰਾਂ ਤੋਂ ਪ੍ਰਸ਼ਾਸਨ ਨੇ ਮੋੜਿਆ ਮੂੰਹ, ਆਮ ਲੋਕ ਬਣੇ ਮਦਦਗਾਰ - ਅਵਾਰਾਂ ਜਾਨਵਰਾਂ ਤੋਂ ਪ੍ਰਸ਼ਾਸਨ ਨੇ ਮੋੜਿਆ ਮੂੰਹ
ਅੰਮ੍ਰਿਤਸਰ: ਕਰਫ਼ਿਊ ਤੋਂ ਬਾਅਦ ਜਿੱਥੇ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਜਾਨਵਰਾਂ ਲਈ ਵੀ ਇਹ ਦਿਨ ਔਖੇ ਲੰਘ ਰਹੇ ਹਨ, ਕਿਉਂਕਿ ਪਹਿਲਾਂ ਜਾਨਵਰਾਂ ਨੂੰ ਕਾਫੀ ਕੁਝ ਖਾਣ ਨੂੰ ਮਿਲ ਜਾਂਦਾ ਸੀ, ਆਵਾਰਾ ਗਾਵਾਂ ਨੂੰ ਹਰਾ ਚਾਰਾ ਪਾਇਆ ਜਾਂਦਾ ਸੀ। ਕਰਫ਼ਿਊ ਤੋਂ ਬਾਅਦ ਆਵਾਰਾ ਪਸ਼ੂਆਂ ਦੀ ਵੀ ਸਥਿਤੀ ਕਾਫੀ ਗੰਭੀਰ ਹੋ ਗਈ ਹੈ ਕਿਉਂਕਿ ਹੁਣ ਆਵਾਰਾ ਕੁੱਤਿਆਂ ਅਤੇ ਗਾਵਾਂ ਦੇ ਖਾਣ ਲਈ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਆਮ ਲੋਕਾਂ ਵੱਲੋਂ ਗਾਵਾਂ ਨੂੰ ਮਾੜਾ ਮੋਟਾ ਹਰਾ ਚਾਰਾ ਪਾਇਆ ਜਾ ਰਿਹਾ ਹੈ ਅਤੇ ਕੁੱਤਿਆਂ ਨੂੰ ਵੀ ਕਈ ਥਾਵਾਂ 'ਤੇ ਆਮ ਲੋਕਾਂ ਵੱਲੋਂ ਖਾਣ ਨੂੰ ਦਿੱਤਾ ਜਾ ਰਿਹਾ ਹੈ।