ਸੰਗਰੂਰ ਹਾਦਸੇ ਤੋਂ ਬਾਅਦ ਜਾਗਿਆ ਪ੍ਰਸ਼ਾਸਨ, 48 ਸਕੂਲ ਬੱਸਾਂ ਦੇ ਕੱਟੇ ਚਲਾਨ, 9 ਬੱਸਾਂ ਜ਼ਬਤ - Jalandhar news
ਲੌਂਗੋਵਾਲ ਵਿੱਚ ਸਕੂਲੀ ਵੈਨ ਨੂੰ ਅੱਗ ਲੱਗਣ ਨਾਲ ਚਾਰ ਮਾਸੂਮਾਂ ਨੂੰ ਆਪਣੀ ਜਾਨ ਗਵਾਉਣੀ ਪਈ, ਜਿਸ ਤੋਂ ਬਾਅਦ ਗਹਿਰੀ ਨੀਂਦ 'ਚ ਸੁੱਤੀ ਸਰਕਾਰ ਜਾਗੀ ਤੇ ਸਕੂਲੀ ਬੱਸਾਂ ਦੀ ਚੈਕਿੰਗ ਦੇ ਆਦੇਸ਼ ਦਿੱਤੇ ਗਏ। ਇਸ ਸਖ਼ਤੀ ਦੇ ਚੱਲਦਿਆਂ ਜਲੰਧਰ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਸਕੂਲੀ ਬੱਚਿਆਂ ਦੀ ਬੱਸਾਂ ਦੀ ਚੈਕਿੰਗ ਦੇ ਆਦੇਸ਼ ਦਿੱਤੇ। ਇਸ ਤੋਂ ਬਾਅਦ 140 ਸਕੂਲੀ ਬੱਚਿਆਂ ਦੀ ਬੱਸਾਂ ਨੂੰ ਚੈੱਕ ਕੀਤਾ ਗਿਆ। ਇਸ ਵਿੱਚ 48 ਬੱਸਾਂ ਦੇ ਕਾਗਜ਼ ਅਤੇ ਕਾਨੂੰਨ ਦਾ ਉਲੰਘਣ ਕਰਨ ਦੇ ਚਲਾਨ ਕੀਤੇ ਗਏ ਤੇ ਨਾਲ ਹੀ 9 ਬੱਸਾਂ ਨੂੰ ਜ਼ਬਤ ਕੀਤਾ ਗਿਆ। ਜਲੰਧਰ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਇਸ ਮੁਹਿੰਮ ਨੂੰ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ।