ADGP ਨੇ ਮੰਨਿਆ, ਜੇਲ੍ਹਾਂ 'ਚ ਹਾਲੇ ਵੀ ਕਈ ਕਮੀਆਂ - worse conditions in punjab jails
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੇ ਹਿਊਮਨ ਰਾਈਟਸ ਅਤੇ ਡਿਊਟੀ ਵਿਭਾਗ ਵੱਲੋਂ ਦੋ ਦਿਨਾਂ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ। ਇਹ ਕਾਨਫਰੰਸ ਨੈਸ਼ਨਲ ਇੰਸਟੀਚਿਊਟ ਆਫ ਸੋਸ਼ਲ ਡਿਫੈਂਸ ਅਤੇ ਮਨਿਸਟਰੀ ਆਫ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਨਾਲ ਮਿਲ ਕੇ ਕਰਵਾਈ ਗਈ। ਇਸ ਕਾਨਫਰੰਸ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਐਸਟੀਐਫ ਚੀਫ ਹਰਪ੍ਰੀਤ ਸਿੰਘ ਸਿੱਧੂ ਸਣੇ ਕਈ ਆਈਪੀਐੱਸ ਅਫਸਰ ਮੌਜੂਦ ਰਹੇ। ਕਾਨਫਰੰਸ ਤੋਂ ਬਾਅਦ ਏਡੀਜੀਪੀ ਜੇਲ੍ਹ ਪ੍ਰਵੀਨ ਕੁਮਾਰ ਸਿਨਹਾ ਨੇ ਜੇਲ੍ਹਾਂ ਦੀ ਸਥਿਤੀ ਉੱਪਰ ਬੋਲਦਿਆਂ ਕਿਹਾ, "ਮੈਂ ਮੰਨਦਾ ਹਾਂ ਕਿ ਜੇਲ੍ਹਾਂ 'ਚ ਹਾਲੇ ਵੀ ਕਈ ਕਮੀਆਂ ਹਨ।" ਅੰਮ੍ਰਿਤਸਰ ਜੇਲ੍ਹ ਬ੍ਰੇਕ ਮਾਮਲੇ ਤੇ ਏਡੀਜੀਪੀ ਨੇ ਕਿਹਾ ਕਿ ਅਣਗਹਿਲੀ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਜੇਲ੍ਹਾਂ ਵਿੱਚ ਇਸਤੇਮਾਲ ਹੁੰਦੇ ਮੋਬਾਈਲ ਫੋਨ ਵੀ ਲਗਾਤਾਰ ਬਰਾਮਦ ਕੀਤੇ ਜਾ ਰਹੇ ਹਨ।
Last Updated : Feb 6, 2020, 1:58 PM IST