ਗੁਰਦਾਸਪੁਰ 'ਚ ਖੇਤੀ ਕਾਨੂੰਨਾਂ ਦੇ ਵਿਰੁੱਧ ਨੌਜਵਾਨਾਂ ਦੀ ਰੈਲੀ 'ਚ ਸ਼ਾਮਲ ਹੋਏ ਅਦਾਕਾਰ ਯੋਗਰਾਜ - youth rally against agriculture law
ਗੁਰਦਾਸਪੁਰ: ਇਥੋਂ ਦੇ ਪਿੰਡ ਕੋਟਸੰਤੋਖ ਰਾਏ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਨੌਜਵਾਨਾਂ ਨੇ ਅੱਜ ਰੈਲੀ ਕੱਢੀ। ਨੌਜਵਾਨਾਂ ਦੀ ਇਸ ਰੈਲੀ ਵਿੱਚ ਫ਼ਿਲਮੀ ਅਦਾਕਾਰ ਯੋਗਰਾਜ ਸਿੰਘ ਸ਼ਾਮਲ ਹੋਏ। ਅਦਾਕਾਰ ਯੋਗਰਾਜ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਆਰ.ਐਸ.ਐਸ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਹੁਣ ਆਪਣੇ ਅੰਦੋਲਨ ਦੀ ਰੂਪ ਰੇਖਾ ਬਦਲਨੀ ਹੋਵੇਗੀ ਇੱਕ ਨਿਸ਼ਾਨਾ ਲੈ ਕੇ ਏਕਤਾ ਦੇ ਨਾਲ ਇੱਕਜੁੱਟ ਹੋ ਕੇ ਕੇਂਦਰ ਵਿਰੁੱਧ ਇਹ ਲੜਾਈ ਲੜਨੀ ਹੋਵੇਗੀ। ਕੇਂਦਰ ਵਿੱਚ ਬੈਠੇ ਹੰਕਾਰੀਆਂ ਦਾ ਹੰਕਾਰ ਤੋੜਨਾ ਹੋਵੇਗਾ।