ਅੰਦੋਲਨ 'ਚ ਬੈਠੇ ਕਿਸਾਨਾਂ ਲਈ ਟਰਾਲੀਆਂ 'ਚ ਫਿੱਟ ਕੀਤੇ ਏ.ਸੀ
ਤਰਨ ਤਾਰਨ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਰੋਜ਼ਾਨਾਂ ਕਿਸਾਨਾਂ ਦਾ ਜੱਥਾ ਦਿੱਲੀ ਬਾਰਡਰਾਂ ਵੱਲ ਕੂਚ ਕਰ ਰਿਹਾ ਹੈ। ਗਰਮੀ ਦੇ ਦਿਨਾਂ ਨੂੰ ਮੁੱਖ ਰੱਖਦੇ ਕਿਸਾਨ ਦਿੱਲੀ ਬਾਰਡਰਾਂ ਵੱਲ ਪੂਰੀ ਤਿਆਰੀਆਂ ਨਾਲ ਜਾ ਰਹੇ ਹਨ। ਅੱਜ ਪਿੰਡ ਮੀਆਵਿੰਡ ਵਿਖੇ 20 ਮਾਰਚ ਨੂੰ ਤਰਨਤਾਰਨ ਜ਼ਿਲ੍ਹੇ ਦੀ ਵਾਰੀ ਦੇ ਨਾਲ ਜਾਣ ਲਈ ਤਿਆਰੀਆਂ ਫੁੱਲ ਕੀਤੀਆਂ ਜਾ ਰਹੀਆਂ ਹਨ। ਟਰਾਲੀਆਂ ਵਿੱਚ ਕਿਸਾਨਾਂ ਵੱਲੋਂ ਮੱਛਰ ਤੋਂ ਬਚਣ ਲਈ ਮੱਛਰਦਾਨੀਆ ਤੇ ਗਰਮੀ ਤੋਂ ਰਹਿਤ ਪਾਉਣ ਲਈ ਟਰਾਲੀਆਂ ਵਿੱਚ AC ਵੀ ਫਿੱਟ ਕਰ ਦਿੱਤੇ ਹਨ। ਕਿਸਾਨ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ।