ਲੁਧਿਆਣਾ 'ਚ ਏਸੀਪੀ ਦੀ ਕੋਰੋਨਾ ਨਾਲ ਮੌਤ, ਸਿਹਤ ਵਿਭਾਗ ਨੂੰ ਪਈ ਹੱਥਾਂ ਪੈਰਾਂ ਦੀ
ਲੁਧਿਆਣਾ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲੌਕਡਾਊਨ ਤੋਂ ਬਾਅਦ ਵੀ ਜਾਰੀ ਹੈ। ਕੋਰੋਨਾ ਵਾਇਰਸ ਨਾਲ ਆਮ ਲੋਕ ਤਾਂ ਦੂਰ ਪਰ ਸਾਡੀ ਸੇਵਾਵਾਂ ਲਈ ਕੰਮ ਕਰ ਰਹੇ ਮੁਲਾਜ਼ਮ ਹੀ ਇਸ ਵਾਇਰਸ ਤੋਂ ਸੁਰੱਖਿਅਤ ਨਹੀਂ ਹਨ। ਲੁਧਿਆਣਾ ਦੇ ACP ਅਨਿਲ ਕੋਹਲੀ ਦਾ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ 13 ਅਪ੍ਰੈਲ ਨੂੰ ਅਪੋਲੋ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਦੱਸਣਯੋਗ ਹੈ ਕਿ ਬੀਤੇ ਦਿਨ ਏਸੀਪੀ ਦੇ ਸੰਪਰਕ ਵਿੱਚ ਆਉਣ ਨਾਲ ਲੁਧਿਆਣਾ ਦੀ DMO, ਕੋਹਲੀ ਦੀ ਪਤਨੀ, ਐਸਐਚਓ ਅਤੇ ਕਾਂਸਟੇਬਲ ਦੀ ਵੀ ਰਿਪੋਰਟ ਕੋਰੋਨਾ ਪੌਜ਼ੀਟਿਵ ਆਈ ਸੀ। ਏਸੀਪੀ ਨਾਲ ਜੁੜੇ ਹੋਏ 26 ਪੁਲਿਸ ਮੁਲਾਜ਼ਮਾਂ ਦੇ ਸੈਂਪਲ ਲਏ ਗਏ ਸਨ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਪੌਜ਼ੀਟਿਵ ਪਾਏ ਗਏ ਮਰੀਜ਼ਾਂ ਦੇ ਸੰਪਰਕ 'ਚ ਜੋ ਵੀ ਆਇਆ ਸੀ, ਉਨ੍ਹਾਂ ਸਾਰਿਆਂ ਦੇ ਸੈਂਪਲ ਲਏ ਜਾਣਗੇ।