ਖੰਨਾ ਨੇੜੇ ਸਕੂਲ ਬੱਸ ਹੋਈ ਹਾਦਸੇ ਦਾ ਸ਼ਿਕਾਰ, ਬੱਚਿਆਂ ਸਣੇ ਕਈ ਜ਼ਖਮੀ - ਰਾਜਿੰਦਰਾ ਹਸਪਤਾਲ ਪਟਿਆਲਾ ਟ
ਲੁਧਿਆਣਾ: ਖੰਨਾ ਨੇੜੇ ਇੱਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸਾ ਇੱਕ ਟਰੱਕ ਅਤੇ ਸਕੂਲ ਬੱਸ ਵਿਚਾਲੇ ਟੱਕਰ ਹੋਣ ਕਾਰਨ ਵਾਪਰਿਆ। ਇਸ ਹਾਦਸੇ 'ਚ ਬੱਚਿਆਂ ਸਣੇ ਇੱਕ ਦਰਜਨ ਲੋਕ ਜ਼ਖਮੀ ਹੋ ਗਏ। ਇਸ ਬਾਰੇ ਪੀਵੀਆਰਐਨ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਉਹ ਆਪਣੇ ਸਕੂਲੀ ਵਿਦਿਆਰਥੀਆਂ ਨਾਲ ਪਾਨੀਪਤ ਦੇ ਮਾਂ ਵੈਸ਼ਣੋ ਦੇਵੀ ਮੰਦਰ ਤੋਂ ਦਰਸ਼ਨ ਕਰਕੇ ਵਾਪਿਸ ਪਰਤ ਰਹੇ ਸਨ। ਬੱਸ ਵਿੱਚ 50 ਲੋਕ ਸਵਾਰ ਸਨ। ਖੰਨਾ ਦੇ ਬੀਜਾ ਨੇੜੇ ਪੁਜਣ 'ਤੇ ਨੈਸ਼ਨਲ ਹਾਈਵੇ ਉੱਤੇ ਪਾਨੀਪਤ ਤੋਂ ਆ ਰਹੇ ਇੱਕ ਟਰੱਕ ਡ੍ਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ ਜਿਸ ਕਾਰਨ ਬੱਸ ਟਰੱਕ ਨਾਲ ਟਕਰਾ ਗਈ ਅਤੇ ਬੇਕਾਬੂ ਹੋ ਕੇ ਸੜਕ ਦੇ ਕੰਢੇ ਪਲਟ ਗਈ। ਇਸ ਹਾਦਸੇ ਵਿੱਚ ਲਗਭਗ ਇੱਕ ਦਰਜਨ ਲੋਕ ਜ਼ਖਮੀ ਹੋ ਗਏ , ਇਨ੍ਹਾਂ ਚੋਂ ਜ਼ਿਆਦਾਤਰ ਬੱਚੇ ਹਨ। ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਥੇ ਕਈ ਲੋਕਾਂ ਦੀ ਗੰਭੀਰ ਹਾਲਤ ਨੂੰ ਵੇਖਦੀਆਂ ਉਨ੍ਹਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਜਖ਼ਮੀਆਂ ਵਿੱਚ ਸੋਮਦੱਤ ਸ਼ਰਮਾ , ਰਾਮ ਮੇਹਰ ਕੌਸ਼ਿਕ , ਸੁਰੇਸ਼ ਕੁਮਾਰ , ਰਮੇਸ਼ ਕੁਮਾਰ , ਜੇਡਰ ( 10 ) ਅਤੇ ਵਿਸ਼ਾਲ ( 12 ) ਨੂੰ ਗੰਭੀਰ ਸੱਟਾਂ ਆਈਆਂ ਹਨ ।