ਤੇਜ਼ ਰਫ਼ਤਾਰ ਕਾਰਨ ਹਾਦਸਾ ਵਾਪਰਿਆ - Jalandhar News
ਜਲੰਧਰ:ਅਰਬਨ ਅਸਟੇਟ ਫੇਸ 2 (Urban Estate Face Two) ਵਿਚ ਦੇਰ ਰਾਤ ਇਕ ਕਾਰ ਵਿੱਚ ਦੋ ਨੌਜਵਾਨ ਸਵਾਰ ਜਿਨ੍ਹਾਂ ਵੱਲੋਂ ਡਰਿੰਕ ਕੀਤੀ ਹੋਈ ਸੀ ਅਤੇ ਉਨ੍ਹਾਂ ਵੱਲੋਂ ਕਾਰ ਨੂੰ ਤੇਜ਼ ਰਫ਼ਤਾਰ ਨਾਲ ਚਲਾਇਆ ਜਾ ਰਿਹਾ ਸੀ ਅਤੇ ਉਹ ਅਰਬਨ ਅਸਟੇਟ ਫੇਸ ਟੂ ਸਥਿਤ ਇਕ ਦੁਕਾਨ ਦੇ ਸ਼ੀਸ਼ੇ ਦੇ ਵਿੱਚ ਜਾ ਟਕਰਾਈ। ਗੱਡੀ ਦੇ ਏਅਰ ਬੈਗ (Air bag) ਖੁੱਲ੍ਹ ਜਾਣ ਨਾਲ ਕਾਰ ਦੇ ਵਿਚ ਬੈਠੇ ਦੋ ਵਿਅਕਤੀਆਂ ਨੂੰ ਜ਼ਿਆਦਾ ਗੰਭੀਰ ਸੱਟਾਂ ਨਹੀਂ ਆਈਆਂ ਅਤੇ ਵੱਡਾ ਹਾਦਸਾ ਹੋਣ ਤੋਂ ਬਚ ਗਿਆ।ਉੱਥੇ ਹੀ ਦੁਕਾਨ ਵਿਚ ਕੰਮ ਕਰਨ ਵਾਲੇ ਬਾਬੂ ਪ੍ਰਸਾਦ ਅਤੇ ਪ੍ਰੇਮ ਨੇ ਜਦੋਂ ਨੀਚੇ ਆ ਕੇ ਦੇਖਿਆ ਤੇ ਇਕ ਕਾਰ ਉਨ੍ਹਾਂ ਦੀ ਦੁਕਾਨ ਦੇ ਸ਼ੀਸ਼ੇ ਦੇ ਨਾਲ ਟਕਰਾ ਗਈ ਸੀ। ਉਧਰ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।