ਸੰਗਰੂਰ ਵਿੱਚ ਪਰਾਲੀ ਦੇ ਧੂੰਏ ਕਾਰਨ ਵਾਪਰਿਆ ਸੜਕ ਹਾਦਸਾ, ਇੱਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ - ਸੜਕ ਹਾਦਸਾ
ਭਵਾਨੀਗੜ੍ਹ ਤੇ ਸੁਨਾਮ ਨਜ਼ਦੀਕ ਪਿੰਡ ਘਰਾਚੋਂ ਨਜ਼ਦੀਕ ਪਰਾਲੀ ਦੇ ਧੂੰਏ ਕਾਰਨ ਭਿਆਨਕ ਸੜਕ ਹਾਦਸਾ ਵਾਪਰਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ ਵਿੱਚ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਇਹ ਪਰਿਵਾਰ ਭਵਾਨੀਗੜ੍ਹ ਤੋਂ ਇੱਕ ਵਿਆਹ ਸਮਾਰੋਹ ’ਚ ਸ਼ਿਰਕਤ ਕਰਨ ਮਗਰੋਂ ਆਪਣੀ ਡਸਟਰ ਕਾਰ ਵਿੱਚ ਸੁਨਾਮ ਪਰਤ ਰਿਹਾ ਸੀ, ਉਸ ਦੌਰਾਨ ਸੜਕ 'ਤੇ ਖੜ੍ਹੇ ਇੱਕ ਖ਼ਰਾਬ ਕੈਂਟਰ ਦੇ ਵਿੱਚ ਕਾਰ ਜਾ ਵੱਜੀ, ਜਿਸ ਵਿੱਚ ਮੌਕੇ 'ਤੇ ਹੀ ਪਤੀ, ਪਤਨੀ ਓਨ੍ਹਾਂ ਦਾ ਇੱਕ ਪੁੱਤਰ ਅਤੇ ਪੋਤੀ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਸ਼ਨਾਖ਼ਤ ਹਰੀਸ਼ ਕੁਮਾਰ (55) ਉਨ੍ਹਾਂ ਦੀ ਪਤਨੀ ਮੀਨਾ ਰਾਣੀ (52) ਪੁੱਤਰ ਰਾਹੁਲ ਕੁਮਾਰ (21) ਤੇ ਪੋਤਰੀ ਮਾਨਿਆ (2) ਵਜੋਂ ਹੋਈ ਹੈ। ਇਹ ਸਾਰੇ ਸੁਨਾਮ ਸ਼ਹਿਰ ਦੇ ਵਾਸੀ ਸਨ। ਓਥੇ ਹੀ ਸਿਵਲ ਸਰਜਨ ਨੇ ਦੱਸਿਆ ਕਿ ਦੇਹਾਂ ਦਾ ਪੋਸਟਮਾਰਟਮ ਕਰ ਪਰਿਵਾਰ ਨੂੰ ਸ਼ਵ ਦੇ ਦਿੱਤੇ ਗਏ ਹਨ।
Last Updated : Nov 5, 2019, 8:20 PM IST