200 ਦੇ ਕਰੀਬ ਲੋਕ ਪਾਕਿਸਤਾਨ ਲਈ ਹੋਣਗੇ ਰਵਾਨਾ - ਪਾਕਿਸਤਾਨੀ
ਅੰਮ੍ਰਿਤਸਰ:ਕੋਰੋਨਾ (Corona) ਮਹਾਂਮਾਰੀ ਦੌਰਾਨ ਲੌਕਡਾਉਨ ਲੱਗਣ ਕਾਰਨ ਪਾਕਿਸਤਾਨੀ ਨਾਗਰਿਕ ਭਾਰਤ ਵਿਚ ਫਸ ਗਏ ਸਨ।ਜਿਸ ਤੋਂ ਬਾਅਦ ਹੁਣ ਪਾਕਿਸਤਾਨੀ (Pakistani) ਨਾਗਰਿਕ ਨੂੰ ਆਪਣੇ ਦੇਸ਼ ਜਾਣ ਦੀ ਇਜਾਜ਼ਤ ਮਿਲ ਗਈ ਹੈ। ਪ੍ਰੋਟੋਕੋਲ ਅਧਿਕਾਰੀ ਅਰੁਨ ਪਾਲ ਦਾ ਕਹਿਣਾ ਹੈ ਕਿ ਰੇਲ ਗੱਡੀਆਂ ਦੇ ਬੰਦ ਹੋਣ ਕਰਕੇ ਜਿਹੜੇ ਲੋਕ ਨਹੀਂ ਪਹੁੰਚ ਸਕੇ,ਉਨ੍ਹਾਂ ਨੂੰ ਭਾਰਤ ਸਰਕਾਰ (Government of India) ਵੱਲੋਂ 28 ਤਰੀਕ ਨੂੰ ਵਾਪਸ ਪਾਕਿਸਤਾਨ ਭੇਜਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਹੈ ਕਿ 200 ਦੇ ਕਰੀਬ ਨਾਗਰਿਕ ਪਾਕਿਸਤਾਨ ਭੇਜੇ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਨੂੰ ਭਾਰਤ ਸਰਕਾਰ ਤੋਂ ਆਗਿਆ ਮਿਲੀ ਹੈ ਕੇਵਲ ਉਹੀ ਨਾਗਰਿਕ ਆਪਣੇ ਵਤਨ ਵਾਪਸ ਪਰਤਣਗੇ।