ਜੈਤੋ ਦੇ ਨਸ਼ਾ ਛੁਡਾਊ ਕੇਂਦਰ ਵਿੱਚੋਂ ਬਿਉਪੀਲਾਰਫ਼ਿਨ ਦੀਆਂ 1600 ਗੋਲੀਆਂ ਚੋਰੀ - ਬਿਉਪੀਲਾਰਫਿਨ ਦੀਆਂ ਗੋਲੀਆਂ
ਫ਼ਰੀਦਕੋਟ: ਸਿਵਲ ਹਸਪਤਾਲ ਜੈਤੋ ਵਿੱਚ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਵਿੱਚ ਬੀਤੇ ਦਿਨੀ ਰਾਤ ਵੇਲੇ ਚੋਰੀ ਹੋਣ ਦਾ ਖ਼ਬਰ ਸਾਹਮਣੇ ਆਈ ਹੈ। ਚੋਰਾਂ ਨੇ ਨਸ਼ਾਂ ਛੁਡਾਊ ਕੇਂਦਰ ਦੇ ਦਰਵਾਜ਼ੇ ਦਾ ਜਿੰਦਰਾ ਭੰਨ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਨਸ਼ਾ ਛੁਡਵਾਉਣ ਲਈ ਵਰਤੀ ਜਾਂਦੀ ਬਿਉਪੀਲਾਰਫ਼ਿਨ ਦੀਆਂ ਸੈਂਟਰ ਅੰਦਰ ਪਈਆਂ ਕਰੀਬ 1600 ਗੋਲੀਆਂ ਚੋਰੀ ਕਰਕੇ ਫ਼ਰਾਰ ਹੋ ਗਏ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐਸਐਮਓ ਕੀਮਤੀ ਲਾਲ ਨੇ ਦੱਸਿਆ ਕਿ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਚੋਰੀ ਹੋਈ ਹੈ ਜਿਸ ਵਿੱਚ ਬਿਉਪੀਲਾਰਫਿਨ ਦੀਆਂ ਗੋਲੀਆਂ ਚੋਰੀ ਹੋਈਆਂ ਹਨ। ਡੀਐਸਪੀ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਡੀਅਡੈਕਸ਼ਨ ਸੈਂਟਰ ਵਿੱਚ ਚੋਰੀ ਦੀ ਸੂਚਨਾ ਮਿਲ ਗਈ ਹੈ ਅਤ ਜਾਂਚ ਕੀਤੀ ਜਾ ਰਹੀ ਹੈ।