ਅਬੋਹਰ:ਰਾਜਸਥਾਨ ਦੀ ਕਣਕ ਦੀ ਢੇਰੀ ਲਗਾਉਣ ਵਾਲੀ ਕੰਪਨੀ ਦਾ 5 ਦਿਨਾਂ ਲਈ ਲਾਇਸੈਂਸ ਰੱਦ - ਰਾਜਸਥਾਨ ਤੋਂ ਆਈ ਕਣਕ ਦੀ ਢੇਰੀ
ਫ਼ਾਜ਼ਿਲਕਾ: ਮਾਰਕੀਟ ਕਮੇਟੀ ਅਬੋਹਰ ਦੇ ਸਕੱਤਰ ਬਲਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਗੁਆਂਢੀ ਰਾਜ ਜਿਵੇਂ ਕਿ ਰਾਜਸਥਾਨ ਤੋਂ ਆਈ ਕਣਕ ਦੀ ਖਰੀਦ ਵੇਚ ਕਰਨ ਉੱਤੇ ਮੁਕੰਮਲ ਰੋਕ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਅਬੋਹਰ ਦੀ ਫਰਮ ਗੁਰੂ ਨਾਨਕ ਟ੍ਰੇਡਿੰਗ ਕੰਪਨੀ ਵੱਲੋਂ ਰਾਜਸਥਾਨ ਤੋਂ ਆਈ ਕਣਕ ਦੀ ਢੇਰੀ ਲਗਾਈ ਗਈ ਸੀ, ਉਸ ਦਾ ਪੰਜ ਦਿਨਾਂ ਲਈ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਦੀ ਹਦਾਇਤਾਂ ਮੁਤਾਬਕ ਗੁਆਂਢੀ ਰਾਜਾਂ ਤੋਂ ਕਣਕ ਦੀ ਖਰੀਦ ਵੇਚ ਕਰਨ ਉੱਤੇ ਅਜੇ ਤਕ ਰੋਕ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਫਰਮ ਜਾਂ ਖ਼ਰੀਦ ਏਜੰਸੀ ਹੋਰਨਾਂ ਰਾਜਾਂ ਤੋਂ ਆਈ ਕਣਕ ਦੀ ਖ਼ਰੀਦ ਵੇਚ ਕਰਦਾ ਹੈ ਤਾਂ ਪੰਜਾਬ ਐਗਰੀਕਲਚਰਲ ਪ੍ਰੋਡਿਊਸ ਮਾਰਕੀਟ ਐਕਟ 1961 ਤਹਿਤ ਬਣਦੀ ਕਾਰਵਾਈ ਆਰੰਭੀ ਜਾਵੇਗੀ।