ਆੜ੍ਹਤੀਆਂ ਨੇ ਕੀਤੀ ਹੜਤਾਲ, ਫ਼ਸਲ ਨੂੰ ਲੈ ਕੇ ਚਿੰਤਾ 'ਚ ਕਿਸਾਨ - ਆੜ੍ਹਤੀਆਂ ਨੇ ਕੀਤੀ ਹੜਤਾਲ
ਜਲੰਧਰ: ਪੰਜਾਬ ਦੇ ਖੇਤਾਂ ਵਿੱਚ ਕਣਕ ਦੀ ਵਾਢੀ ਲਈ ਕੰਬਾਇਨਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਕਿਸਾਨਾਂ ਵੱਲੋਂ ਵਾਢੀ ਤੋਂ ਬਾਅਦ ਕਣਕ ਟ੍ਰਾਲੀਆਂ ਵਿੱਚ ਵੀ ਭਰ ਲਈ ਗਈ ਹੈ। 15 ਅਪ੍ਰੈਲ ਨੂੰ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਹੋਣੀ ਹੈ ਪਰ ਮੌਕੇ ਉੱਤੇ ਆੜ੍ਹਤੀਆਂ ਦੀ ਹੜਤਾਲ ਕਰਕੇ ਕਿਸਾਨਾਂ ਦੀ ਕਣਕ ਹੁਣ ਟ੍ਰਾਲੀਆਂ ਵਿੱਚ ਭਰੀ ਹੋਈ ਪਈ ਹੈ। ਕਿਸਾਨਾਂ ਮੁਤਾਬਕ ਇੱਕ ਪਾਸੇ ਕੋਰੋਨਾ ਦੀ ਮਾਰ ਕਰਕੇ ਪਹਿਲੇ ਹੀ ਸਰਕਾਰ ਨੇ ਸਖ਼ਤੀ ਕੀਤੀ ਹੋਈ ਹੈ ਤੇ ਹੁਣ ਆੜ੍ਹਤੀਆਂ ਦੀ ਹੜਤਾਲ ਕਰਕੇ 20 ਤਰੀਕ ਤੱਕ ਕਣਕ ਦੀ ਖ਼ਰੀਦ ਵੀ ਨਹੀਂ ਹੋਣੀ।