ਸਿਹਤ ਸਹੂਲਤਾਂ ਨੂੰ ਲੈਕੇ 'ਆਪ' ਦੇ ਕੈਪਟਨ ਸਰਕਾਰ 'ਤੇ ਸਾਧੇ ਨਿਸ਼ਾਨੇ - coronavirus update punjab
ਸ੍ਰੀ ਅਨੰਦਪੁਰ ਸਾਹਿਬ: ਕੋਰੋਨਾ ਦੇ ਚੱਲਦਿਆਂ ਸਰਕਾਰ ਵਲੋਂ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ। ਜਿਸ ਨੂੰ ਲੈਕੇ 'ਆਪ' ਵਲੋਂ ਵਿਧਾਇਕਾਂ ਵਲੋਂ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਗਏ ਹਨ। ਇਸ ਸਬੰਧੀ ਉਨ੍ਹਾਂ ਦਾ ਕਹਿਣਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਹੂਲਤਾਂ ਦੇਣ ਵੱਲ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਚੱਲਦਿਆਂ ਪੀ.ਐੱਮ ਕੇਅਰ ਫੰਡ 'ਚ ਵੈਨਟੀਲੇਟਰ ਮਿਲੇ ਸੀ, ਜੋ ਬਿਨਾਂ ਵਰਤੇ ਹੀ ਖਰਾਬ ਹੋ ਗਏ। ਇਸ ਦੇ ਨਾਲ ਹੀ ਉਨ੍ਹਾਂ ਨੌਕਰੀ ਤੋਂ ਫਾਰਗ ਕੀਤੇ ਸਿਹਤ ਕਾਮਿਆਂ ਨੂੰ ਲੈਕੇ ਵੀ ਸਰਕਾਰ 'ਤੇ ਤੰਜ ਕੱਸੇ ਹਨ।