ਚੰਡੀਗੜ੍ਹ MC ਸਦਨ 'ਚ 'ਆਪ' ਵੱਲੋਂ ਹੰਗਾਮਾ - ਚੰਡੀਗੜ੍ਹ MC ਸਦਨ 'ਚ 'ਆਪ' ਵੱਲੋ ਹੰਗਾਮਾ
ਚੰਡੀਗੜ੍ਹ: ਸ਼ਹਿਰ ’ਚ ਮੇਅਰ ਦੀ ਚੋਣ ਹੋ ਗਈ ਹੈ। ਭਾਜਪਾ ਦੀ ਸਰਬਜੀਤ ਕੌਰ ਚੰਡੀਗੜ੍ਹ ਦੀ ਨਵੀਂ ਮੇਅਰ ਬਣ ਗਈ ਹੈ। ਦੱਸ ਦਈਏ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਮੇਅਰ ਦੀ ਚੋਣ ਦੇ ਲਈ ਵੋਟਿੰਗ ਪ੍ਰੀਕ੍ਰਿਰਿਆ ਚ ਹਿੱਸਾ ਨਹੀਂ ਲਿਆ ਸੀ ਜਿਸ ਕਾਰਨ ਇੱਥੇ ਸਿੱਧੀ ਸਿੱਧੀ ਲੜਾਈ ਆਮ ਆਦਮੀ ਪਾਰਟੀ ਅਤੇ ਬੀਜੇਪੀ ਵਿਚਾਲੇ ਸੀ। ਮੇਅਰ ਦੀ ਚੋਣ ਦੇ ਲਈ ਤਕਰੀਬਨ 28 ਵੋਟਾਂ ਪਈਆਂ ਸੀ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵਰਕਰਾਂ ਵੱਲੋ ਧੱਕੇਸ਼ਾਹੀ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਤੇ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ।