ਆਪਣੇ ਹੀ ਆਗੂ ‘ਤੇ ‘ਆਪ’ ਵਰਕਰਾਂ ਦਾ ਕਿਉਂ ਭੁੱਟਿਆ ਗੁੱਸਾ? - ‘ਆਪ’ ਵਰਕਰ
ਹੁਸ਼ਿਆਰਪੁਰ: 2022 ਦੀਆਂ ਚੋਣਾਂ ਤੋਂ ਪਹਿਲਾਂ ਜਿੱਥੇ 'ਆਪ' ਦੇ ਵਿਧਾਇਕ (MLA) ਦੂਜੀਆ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਹਨ। ਉੱਥੇ ਹੀ ਪਾਰਟੀ ਦੇ ਅੰਦਰ ਵੀ ਵਰਕਰਾਂ ਦਾ ਆਪਸੀ ਘਮਸਾਣ ਰੋਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਪਾਰਟੀ ਦੇ ਵਰਕਰਾਂ ਨੇ ਆਪਣੇ ਹੀ ਹਲਕਾ ਇੰਚਾਰਜ ਬ੍ਰਹਮ ਸ਼ੰਕਰ ਜਿੰਪਾ (Braham Shankar Jimpa) ‘ਤੇ ਗੰਦੀ ਰਾਜਨੀਤੀ ਅਤੇ ਗੁੰਡਾ ਗਰਦੀ ਕਰਨ ਦੇ ਇਲਜ਼ਾਮ (Accusation) ਲਗਾਏ ਹਨ। ਇਨ੍ਹਾਂ ਵਰਕਰਾਂ ਦਾ ਕਹਿਣਾ ਹੈ ਕਿ ਜੇਕਰ ਪਾਰਟੀ ਨੇ ਬ੍ਰਹਮ ਸ਼ੰਕਰ ਜਿੰਪਾ (Braham Shankar Jimpa) ਨੂੰ ਟਿਕਟ (Tickets) ਦਿੱਤੀ ਤਾਂ ਉਹ ਪਾਰਟੀ ਨੂੰ ਛੱਡ ਦੇਣਗੇ। ਦੂਜੇ ਪਾਸੇ ਬ੍ਰਹਮ ਸ਼ੰਕਰ ਜਿੰਪਾ (Braham Shankar Jimpa) ਨੇ ਕਿਹਾ ਕਿ ਉਹ ਜਾਣ-ਬੁੱਝ ਕੇ ਉਨ੍ਹਾਂ ਦੇ ਕਿਰਦਾਰ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।