'ਆਪ' ਕੱਟੇਗੀ ਕੈਪਟਨ ਦੇ ਮਹਿਲ ਦਾ ਬਿਜਲੀ ਕੁਨੈਕਸ਼ਨ : ਚੀਮਾ - harpal cheema
ਆਮ ਆਦਮੀ ਪਾਟਰੀ ਵੱਲੋਂ ਕਾਂਗਰਸ ਸਰਕਾਰ ਨੂੰ ਬਿਜਲੀਆਂ ਦੀਆਂ ਕੀਮਤਾਂ 'ਤੇ ਇੱਕ ਵਾਰ ਫਿਰ ਤੋਂ ਘੇਰਨ ਦੀ ਕੋਸ਼ਸ਼ ਕੀਤੀ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਤਾਵਨੀ ਦਿੰਦੇ ਹੋਏ ਆਖਿਆ ਹੈ ਕਿ ਜੇ ਉਨ੍ਹਾਂ ਦੀ ਸਰਕਾਰ ਬਿਜਲੀ ਖ਼ਰੀਦ ਲਈ ਕੀਤੇ ਸਮਝੌਤੇ ਨੂੰ ਇਸ ਵਿਧਾਨ ਸਭਾ ਇਜਲਾਸ ਦੌਰਾਨ ਰੀਵਿਊ ਨਹੀਂ ਕਰਦੀ ਤਾਂ ਆਪ ਵਿਰੋਧ ਵਜੋਂ ਕੈਪਟਨ ਅਮਰਿੰਦਰ ਦੀ ਪਟਿਆਲਾ ਵਿੱਚਲੀ ਰਿਹਾਇਸ਼ ਨਿਊ ਮੋਤੀ ਮਹਿਲ ਦੀ ਬਿਜਲੀ ਦਾ ਕੁਨੈਕਸ਼ਨ ਕੱਟ ਕੇ ਵਿਰੋਧ ਕਰੇਗੀ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਚੋਣਾਂ ਦੌਰਾਨ ਬਿਜਲੀ ਸਸਤੀ ਕਰਨ ਦੇ ਆਪਣੇ ਵਾਅਦੇ ਨੂੰ ਤੁਰੰਤ ਪੂਰਾ ਕਰਨ।