ਅਕਾਲੀ ਦਲ ਤੇ ਬੀਐੱਸਪੀ ਦੇ ਗੱਠਜੋੜ ‘ਤੇ ‘ਆਪ’ ਦੇ ਸਵਾਲ - ਆਪ
ਹੁਸ਼ਿਆਰ: ਅਕਾਲੀ ਭਾਜਪਾ ਦਾ ਗਠਬੰਧਨ (SAD-BJP alliance) ਟੁੱਟਣ ਤੋਂ ਬਾਅਦ ਹੁਣ ਪੰਜਾਬ ਦੀ ਸਿਆਸਤ(Politics of Punjab) ਵਿੱਚ ਨਵਾਂ ਫੇਰਬਦਲ ਦੇਖਣ ਨੂੰ ਮਿਲ ਰਿਹਾ ਹੈ ਅਤੇ ਹੁਣ ਅਕਾਲੀ ਦਲ ਅਤੇ ਬੀਐੱਸ (Akali Dal and B.S.P) ਦੇ ਗੱਠਜੋੜ ਦੀ ਸੰਭਾਵਨਾ ਵਧਣ ਲੱਗ ਪਈ ਹੈ ਜਿੱਥੇ ਅੱਜ ਵਿਰਸਾ ਸਿੰਘ ਵਲਟੋਹਾ ਦੇ ਇੱਕ ਬਿਆਨ ਤੇ ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਤੰਜ ਕੱਸਿਆ ਹੈ।ਆਮ ਆਦਮੀ ਪਾਰਟੀ ਯੂਥ ਦੇ ਵਾਈਸ ਪ੍ਰਧਾਨ ਹਰਮਿੰਦਰ ਸਿੰਘ ਸੰਧੂ ਨੇ ਕਿਹਾ ਹੈ ਕਿ ਅੱਜ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਵੱਲ ਧਿਆਨ ਨਾ ਦੇ ਕੇ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ।ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਹੀ ਦਿਹਾਤੀ ਪ੍ਰਧਾਨ ਮੋਹਨ ਲਾਲ ਨੇ ਕਿਹਾ ਹੈ ਕਿ ਲੋਕ ਵੀਹ ਸੌ ਬਾਈ ਦੇ ਵਿੱਚ ਇਨ੍ਹਾਂ ਰਵਾਇਤੀ ਪਾਰਟੀਆਂ ਨੂੰ ਜਵਾਬ ਦੇਣਗੇ।