Cabinet Minister ਧਰਮਸੋਤ ਦਾ ਪੁਤਲਾ ਸਾੜ 'ਆਪ' ਨੇ ਕੀਤਾ ਪ੍ਰਦਰਸ਼ਨ - ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ
ਹੁਸ਼ਿਆਰਪੁਰ: ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਘੁਟਾਲੇ(Scholarship scams) ਦੇ ਵਿਰੋਧ 'ਚ ਆਮ ਆਦਮੀ ਪਾਰਟੀ ਵਲੋਂ ਹੁਸ਼ਿਆਰਪੁਰ ਦੇ ਅੰਬੇਦਕਰ ਚੌਂਕ 'ਚ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਦਿਆਂ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ(Cabinet Minister Sadhu Singh Dharamsot) ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਆਪ ਆਗੂਆਂ ਦਾ ਕਹਿਣਾ ਕਿ ਸਕਾਲਰਸ਼ਿਪ ਘੁਟਾਲਾ ਜੱਗ ਜਾਹਿਰ ਹੈ, ਜਿਸ ਨੂੰ ਲੈਕੇ ਸਾਧੂ ਸਿੰਘ ਧਰਮਸੋਤ ਦੇ ਅਸਤੀਫ਼ੇ ਦੀ ਮੰਗ ਹੋ ਰਹੀ, ਪਰ ਕੈਪਟਨ ਸਰਕਾਰ ਵਲੋਂ ਬਿਨਾਂ ਜਾਂਚ ਤੋਂ ਹੀ ਉਸ ਨੂੰ ਕਲਿਨ ਚਿੱਟ ਦੇ ਦਿੱਤੀ ਗਈ। ਉਨ੍ਹਾਂ ਦਾ ਕਹਿਣਾ ਕਿ ਜਿਥੇ ਸਰਕਾਰ ਆਮ ਵਰਗ ਦੀ ਵਿਰੋਧੀ ਹੈ, ਉਥੇ ਹੀ ਦਲਿਤ ਵਿਰੋਧੀ ਵੀ ਹੈ।