ਅਜਨਾਲਾ ਰੋਡ ਸ਼ੋਅ ਨੂੰ ਲੈ ਕੇ 'ਆਪ' ਆਗੂਆਂ ਦੀ ਸੁਰ ਬਦਲੀ - ਅਜਨਾਲਾ ਰੋਡ ਸ਼ੋਅ
ਅੰਮ੍ਰਿਤਸਰ: 21 ਮਾਰਚ ਨੂੰ ਬਾਘਾਪੁਰਾਣਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਜਾ ਰਹੇ ਕਿਸਾਨ ਮਹਾਂ ਸੰਮੇਲਨ ਨੂੰ ਲੈ ਕੇ ਅੱਜ ਅਜਨਾਲਾ ਵਿਖੇ ਆਮ ਆਦਮੀ ਪਾਰਟੀ ਦੇ ਆਗੂ ਕੁਲਦੀਪ ਧਾਰੀਵਾਲ ਨੇ ਵਰਕਰਾਂ ਨਾਲ ਮੀਟਿੰਗ ਕਿਸਾਨ ਮਹਾਂ ਸੰਮੇਲਨ ਪ੍ਰਤੀ ਲਾਮਬੰਦ ਕੀਤਾ। ਉਨ੍ਹਾਂ ਇਥੇ ਇਹ ਵੀ ਦੱਸਿਆ ਕਿ ਅਜਨਾਲਾ ਵਿੱਚ ਹੋਣ ਵਾਲਾ ਰੋਡ ਸ਼ੋਅ ਅਜੇ ਤੈਅ ਨਹੀਂ ਹੋਇਆ ਅਤੇ ਨਾ ਹੀ ਉੱਥੇ ਭਗਵੰਤ ਮਾਨ ਆ ਰਹੇ ਹਨ। ਜਿਕਰਯੋਗ ਹੈ ਕਿ ਬੀਤੇ ਦਿਨ ਕਾਂਗਰਸ ਪਾਰਟੀ ਛੱਡ ਆਪ 'ਚ ਸ਼ਾਮਲ ਹੋਏ ਸੋਨੂੰ ਜਾਫ਼ਰ ਨੇ ਪੀਸੀ ਕਰ ਰੋਡ ਸ਼ੋਅ ਦੀ ਜਾਣਕਾਰੀ ਦਿੱਤੀ ਸੀ। ਧਾਰੀਵਾਲ ਨੇ ਕਿਹਾ ਕਿ ਸਾਡੀ ਪਾਰਟੀ ਚ ਕਾਂਗਰਸ ਜਾਂ ਅਕਾਲੀ ਪਰਾਟੀ ਵਾਲਾ ਕਲਚਰ ਨਹੀਂ। ਇਥੇ ਰੋਡ ਸ਼ੋਅ ਪਾਰਟੀ ਦਾ ਹੋਵੇਗਾ ਨਾਕਿ ਕਿਸੇ ਵਿਅਕਤੀ ਵਿਸ਼ੇਸ਼ ਦਾ।