ਆਪ ਵੱਲੋਂ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ - ਬਿਜਲੀ ਮੁੱਲ ਖ਼ਰੀਦ ਕੇ ਸਸਤੀ
ਸ੍ਰੀ ਮੁਕਤਸਰ ਸਾਹਿਬ: ਅੱਜ ਸ੍ਰੀ ਮੁਕਤਸਰ ਸਾਹਿਬ ਦੇ ਚੱਕ ਬੀੜ ਸਰਕਾਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਬਿਜਲੀ ਦੇ ਬਿੱਲ ਸਾੜ ਕੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਕੇਜਰੀਵਾਲ ਸਰਕਾਰ ਦਿੱਲੀ ਵਿੱਚ ਬਿਜਲੀ ਮੁੱਲ ਖ਼ਰੀਦ ਕੇ ਸਸਤੀ ਦੇ ਸਕਦੀ ਹੈ ਤਾਂ ਪੰਜਾਬ ਸੂਬਾ ਬਿਜਲੀ ਆਪ ਖ਼ੁਦ ਪੈਦਾ ਕਰਦਾ ਹੈ ਪਰ ਪੰਜਾਬ ਸਰਕਾਰ ਬਿਜਲੀ ਵੱਧ ਰੇਟਾਂ ਉੱਤੇ ਦੇ ਰਹੀ ਹੈ। ਦਿੱਲੀ ਵਿੱਚ ਕੇਜਰੀਵਾਲ ਸਰਕਾਰ ਡੇਢ ਰੁਪਏ ਦੋ ਰੁਪਏ ਯੂਨਿਟ ਬਿਜਲੀ ਦੇ ਰਹੀ ਹੈ ਨਾਲ ਹੀ ਮੁਫ਼ਤ ਵੀ। ਪਰ ਪੰਜਾਬ ਸਰਕਾਰ ਨੇ ਗ਼ਰੀਬ ਲੋਕਾਂ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ। ਉੱਥੇ ਹੀ ਪ੍ਰੀ ਪੇਡ ਮੀਟਰਾਂ ਦਾ ਮੀਟਰ ਬਾਰੇ ਬੋਲਦਿਆਂ ਕਿਹਾ ਕਿ ਇਸ ਮੀਟਰਾਂ ਦਾ ਵੀ ਕੋਈ ਨਾ ਕੋਈ ਆਪ ਸਰਕਾਰ ਦੇ ਆਉਣ ਉੱਤੇ ਕੁਝ ਨਾ ਕੁਝ ਹੱਲ ਕੀਤਾ ਜਾਵੇਗਾ।