'ਆਪ' ਨੇ ਪੰਜਾਬ 'ਚ ਔਕਸੀਮੀਟਰਾਂ ਨਾਲ ਆਰੰਭੀ ਜਾਂਚ ਮੁਹਿੰਮ - batala aam admi party
ਗੁਰਦਾਸਪੁਰ: ਆਮ ਆਦਮੀ ਪਾਰਟੀ ਨੇ ਸੂਬੇ ਦੇ ਲੋਕਾਂ ਵਿੱਚ ਆਕਸੀਜਨ ਦੀ ਮਾਤਰਾ ਦੀ ਜਾਂਚ ਲਈ ਔਕਸੀਮੀਟਰਾਂ ਨਾਲ ਜਾਂਚ ਮੁਹਿੰਮ ਆਰੰਭ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਆਗੂ ਡਾ. ਕੰਵਲਜੀਤ ਸਿੰਘ ਅਤੇ ਵਲੰਟੀਅਰ ਜਗਜੀਵਨ ਸਿੰਘ ਪਨੂੰ ਨੇ ਦੱਸਿਆ ਕਿ ਪੰਜਾਬ ਵਿੱਚ ਕੋਰੋਨਾ ਪੀੜਤਾਂ ਦੀ ਸਹਾਇਤਾ ਲਈ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੇ ਇਹ ਔਕਸੀਮੀਟਰ ਭੇਜੇ ਹਨ। ਔਕਸੀਮੀਟਰਾਂ ਨਾਲ ਸਰੀਰ ਵਿੱਚ ਆਕਸੀਜਨ ਦੀ ਮਾਤਰਾ ਦੀ ਜਾਂਚ ਕੀਤੀ ਜਾਂਦੀ ਹੈ। ਵਲੰਟੀਅਰ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ 'ਚ ਬੂਥ ਲੈਵਲ 'ਤੇ ਔਸੀਮੀਟਰ ਰਾਹੀਂ ਲੋਕਾਂ ਦੀ ਜਾਂਚ ਕਰਨਗੇ। ਜੇਕਰ ਕਿਸੇ ਦਾ ਆਕਸੀਜਨ ਲੈਵਲ ਘੱਟਦਾ ਹੈ ਤਾਂ ਉਸਨੂੰ ਹਸਪਤਾਲ ਇਲਾਜ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ।