ਆਪ ਦਾ ਕੈਪਟਨ ‘ਤੇ ਤੰਜ, 'ਹੁਣ ਕਿਹੜਾ ਕੱਦੂ ‘ਚ ਤੀਰ ਮਾਰ ਦੇਣਾ' - Captain announcement
ਚੰਡੀਗੜ੍ਹ: ਕੈਪਟਨ ਦੇ ਅਸਤੀਫੇ ਨੂੰ ਲੈਕੇ ਸੂਬੇ ਦਾ ਸਿਆਸੀ ਮਾਹੌਲ ਗਰਮਾ ਚੁੱਕਿਆ ਹੈ। ਆਮ ਆਦਮੀ ਪਾਰਟੀ (Assembly elections) ਵੱਲੋਂ ਕੈਪਟਨ ਦੇ ਅਸਤੀਫੇ ‘ਤੇ ਸਵਾਲ ਚੁੱਕੇ ਗਏ ਹਨ। ਆਪ ਆਗੂ ਨੀਲ ਗਰਗ ਨੇ ਕੈਪਟਨ ਤੇ ਸਵਾਲ ਚੁੱਕਦਿਆਂ ਕਿਹਾ ਕਿ ਜਦੋਂ ਉਹ ਸੂਬੇ ਦੇ ਮੁੱਖ ਮੰਤਰੀ ਸਨ ਉਹ ਉਸ ਸਮੇਂ ਕੁਝ ਨਹੀਂ ਕਰ ਸਕੇ ਤਾਂ ਉਹ ਹੁਣ ਨਵੀਂ ਪਾਰਟੀ ਬਣਾ ਕੇ ਕੀ ਕਰਨਗੇ। ਉਨ੍ਹਾਂ ਕਿਹਾ ਕਿ ਕੈਪਟਨ ਹੁਣ ਕੋਈ ਮਰਜੀ ਪਾਰਟੀ ਬਣਾਉਣ ਉਨ੍ਹਾਂ ਦੀ ਦਾਲ ਪੰਜਾਬ ਦੀ ਸਿਆਸਤ ਦੇ ਵਿੱਚ ਗਲਣ ਵਾਲੀ ਨਹੀਂ ਹੈ। ਨਾਲ ਹੀ ਉਨ੍ਹਾਂ ਤੰਜ ਕਸਦਿਆਂ ਕਿਹਾ ਕਿ ਹੁਣ ਕਿਹੜਾ ਕੈਪਟਨ ਕੱਦੂ ਦੇ ਵਿੱਚ ਤੀਰ ਮਾਰ ਦੇਣਗੇ। ਨੀਲ ਗਰਗ ਨੇ ਕਿਹਾ ਕਿ ਲੋਕ ਜਾਣਦੇ ਹਨ ਕਿ ਕੈਪਟਨ ਕਿਸ ਦੇ ਇਸ਼ਾਰੇ ਤੇ ਕੰਮ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਕੈਪਟਨ ਦੀ ਪਾਰਟੀ ਨਾਲ ਜੇ ਕਿਸੇ ਦਾ ਸਭ ਤੋਂ ਵੱਧ ਨੁਕਸਾਨ ਹੋਵੇਗਾ ਉਹ ਕਾਂਗਰਸ ਹੈ।