ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਵਿਰੁੱਧ 'ਆਪ' ਵਲੋਂ ਭੁੱਖ ਹੜਤਾਲ - ਸਿਵਲ ਸਰਜਨ
ਮੁਕਤਸਰ ਸਾਹਿਬ : ਆਮ ਆਦਮੀ ਪਾਰਟੀ ਮੁਕਤਸਰ ਦੇ ਯੂਥ ਵਿੰਗ ਵਲੋਂ ਜ਼ਿਲ੍ਹਾ ਪ੍ਰਧਾਨ ਸੁਖਜਿੰਦਰ ਸਿੰਘ ਕਾਉਣੀ ਦੀ ਅਗਵਾਈ ਵਿੱਚ ਪ੍ਰਾਈਵੇਟ ਹਸਪਤਾਲਾਂ ਦੀ ਲੁੱਟ ਵਿਰੁੱਧ 5 ਦਿਨਾਂ ਦੀ ਸੰਕੇਤਕ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਮ ਨੇ ਵੀ ਸ਼ਿਰਕਤ ਕੀਤੀ। ਸੁਖਜਿੰਦਰ ਕਾਉਣੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਪਿਛਲੀ 12 ਮਈ ਨੂੰ ਇਕ ਮੰਗ ਪੱਤਰ ਸਿਵਲ ਸਰਜਨ ਨੂੰ ਦਿੱਤਾ ਸੀ ਕਿ ਮੁਕਤਸਰ ਦੇ ਇਕ ਪ੍ਰਾਇਵੇਟ ਸਕੈਨ ਸੈਂਟਰ ਵੱਲੋਂ ਸਰਕਾਰ ਦੇ ਹੁਕਮਾਂ ਦੀ ਅਣਦੇਖੀ ਕਰਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ।ਇਸ ਸ਼ਿਕਾਇਤ 'ਤੇ ਸਿਵਲ ਸਰਜਨ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ।