ਰਾਏਕੋਟ 'ਚ ਆਪ ਵੱਲੋਂ ਸ਼ਕਾਲਰਸ਼ਿਪ ਘਪਲੇ ਖ਼ਿਲਾਫ਼ ਭੁੱਖ ਹੜਤਾਲ - ਤਹਿਸੀਲਦਾਰ ਰਾਏਕੋਟ ਪਰਮਜੀਤ ਸਿੰਘ ਬਰਾੜ
ਰਾਏਕੋਟ ਦੇ ਐੱਸ.ਡੀ.ਐੱਮ ਦਫ਼ਤਰ ਵਿਖੇ 15 ਜੂਨ ਤੋਂ ਆਮ ਆਦਮੀ ਪਾਰਟੀ ਹਲਕਾ ਰਾਏਕੋਟ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਖ਼ਿਲਾਫ਼ ਭੁੱਖ ਹੜਤਾਲ ਕੀਤੀ ਜਾਂ ਰਹੀ ਹੈ। ਜਿਸ ਦੌਰਾਨ ਵੱਖ ਵੱਖ ਆਗੂ ਅਤੇ ਵਰਕਰ ਭੁੱਖ ਹੜਤਾਲ 'ਤੇ ਬੈਠੇ ਹਨ, ਅੱਜ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀਆਂ ਦੇ ਆਗੂਆਂ ਵੱਲੋਂ ਜ਼ਿਲ੍ਹਾ ਮੀਤ ਪ੍ਰਧਾਨ ਐੱਸ ਸੀ ਵਿੰਗ ਬਲੌਰ ਸਿੰਘ ਮੁੱਲਾਂਪੁਰ ਦੀ ਅਗਵਾਈ ਹੇਠ ਇੱਕ ਮੰਗ ਪੱਤਰ ਐੱਸ.ਡੀ.ਐਮ ਰਾਏਕੋਟ ਰਾਹੀਂ ਗਵਰਨਰ ਪੰਜਾਬ ਨੂੰ ਭੇਜ ਕੇ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਸਕਾਲਰਸ਼ਿਪ ਘਪਲੇ ਸਬੰਧੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ, ਇਹ ਮੰਗ ਪੱਤਰ ਐਸ ਡੀ ਐਮ ਰਾਏਕੋਟ ਦੀ ਗ਼ੈਰ ਹਾਜ਼ਰੀ ਕਾਰਨ ਤਹਿਸੀਲਦਾਰ ਰਾਏਕੋਟ ਪਰਮਜੀਤ ਸਿੰਘ ਬਰਾੜ ਵੱਲੋਂ ਲਿਆ ਗਿਆ।