ਦਿੱਲੀ ਫ਼ਤਹਿ ਤੋਂ ਬਾਅਦ 'ਆਪ' ਦਾ ਮਿਸ਼ਨ 2022 - aam aadmi party
ਰੋਪੜ: ਦਿੱਲੀ ਦੇ ਨਤੀਜਿਆਂ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੀ ਸਿੱਧੀ ਨਜ਼ਰ ਪੰਜਾਬ ਤੇ ਹੈ। ਪੰਜਾਬ ਦੇ ਵਿੱਚ 2022 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਤਿਆਰੀਆਂ ਖਿੱਚ ਲਈਆਂ ਹਨ। ਰੋਪੜ ਦੇ ਵਿੱਚ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਦੱਸਿਆ ਜਿਸ ਤਰ੍ਹਾਂ ਅਸੀਂ ਦਿੱਲੀ ਦੇ ਵਿੱਚ ਤੀਜੀ ਵਾਰ ਜਿੱਤ ਹਾਸਲ ਕੀਤੀ ਹੈ ਹੁਣ ਉਸ ਦਾ ਸਿੱਧਾ ਅਸਰ ਪੰਜਾਬ ਦੇ ਵਿੱਚ ਪਵੇਗਾ ਉਹ ਸਾਲ 2022 ਦੀਆਂ ਪੰਜਾਬ ਚੋਣਾਂ ਦੇ ਵਿੱਚ ਦਿੱਲੀ ਵਾਲਾ ਮਾਡਲ ਲੈ ਕੇ ਆਉਣਗੇ ਅਤੇ ਹੁਣ ਮੁੜ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦਾ ਝਾੜੂ ਫੜਨ ਗਏ।