ਆਮ ਆਦਮੀ ਪਾਰਟੀ ਦਾ ਕਿਸਾਨਾਂ ਨੂੰ ਸਮਰਥਨ: ਸੰਧਵਾ - ਸੰਯੁਕਤ ਕਿਸਾਨ ਮੋਰਚੇ
ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ, ਅਤੇ ਕਿਸਾਨਾਂ (farmers) ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਇਸ ਐਲਾਨ ਦੀ ਪੂਰੀ ਪਾਲਣਾ ਵੀ ਕੀਤੀ ਹੈ। ਜਿਸ ਦਾ ਅਸਰ ਪੰਜਾਬ (punjab) ਦੀਆਂ ਸੜਕਾਂ ਤੇ ਰੇਲਵੇ ਟ੍ਰੈਕਾਂ ‘ਤੇ ਵੇਖਣ ਨੂੰ ਮਿਲਿਆ ਹੈ। ਇਸ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵੀ ਕਿਸਾਨਾਂ ਦੇ ਭਾਰਤ ਬੰਦ ਦੇ ਸੱਦਾ ਦਾ ਸਵਾਗਤ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾ (MLA Kultar Singh Sandhwa) ਨੇ ਕਿਹਾ ਕਿ ਅਸੀਂ ਹਰ ਪੱਖ ਤੋਂ ਕਿਸਾਨਾਂ (farmers) ਦੇ ਨਾਲ ਹਾਂ, ਇਸ ਮੌਕੇ ਇਨ੍ਹਾਂ ਨੇ ਭਾਰਤ ਦੇ ਹਰ ਵਿਅਕਤੀ ਨੂੰ ਕਿਸਾਨਾਂ (farmers) ਦੇ ਸਮਰਥਨ ਵਿੱਚ ਆਉਣ ਦੀ ਅਪੀਲ ਵੀ ਕੀਤੀ।