ਪੰਜਾਬ

punjab

ETV Bharat / videos

'ਚੋਣਾਂ ਨੇੜੇ ਸਰਕਾਰ ਨੇ ਤੋਰਿਆ ਨਵਾਂ ਰਿਵਾਜ' - Channi government

By

Published : Nov 1, 2021, 10:33 PM IST

ਚੰਡੀਗੜ੍ਹ: ਪੰਜਾਬ ਸਰਕਾਰ (Government of Punjab) ਵੱਲੋਂ ਬਿਜਲੀ ਦਰਾਂ ਵਿੱਚ ਕੀਤੀ ਕਟੌਤੀ ਅਤੇ ਮੁਲਾਜ਼ਮਾਂ ਦੇ ਡੀਏ ਵਿੱਚ ਕੀਤੇ ਵਾਧੇ ਨੂੰ ਲੈ ਕੇ ਜਿੱਥੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ ਉੱਥੇ ਹੀ ਵਿਰੋਧੀ ਪਾਰਟੀਆਂ ਦੇ ਵੱਲੋਂ ਚੰਨੀ ਸਰਕਾਰ ਉੱਪਰ ਜੰਮਕੇ ਨਿਸ਼ਾਨੇ ਸਾਧੇ ਜਾ ਰਹੇ ਹਨ। ਆਮ ਆਦਮੀ ਪਾਰਟੀ (Aam Aadmi Party) ਨੇ ਸਰਕਾਰ ਦੇ ਚੋਣ ਨੇੜੇ ਲਏ ਇਸ ਫੈਸਲੇ ਦੇ ਤਰੀਕੇ ਨੂੰ ਗਲਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਵੱਖ ਵੱਖ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਤੇ ਨਾ ਹੀ ਨੌਕਰੀਆਂ ਦਿੱਤੀਆਂ ਹਨ ਪਰ ਚੋਣਾਂ ਦੇ ਇੱਕ ਮਹੀਨੇ ਅਜਿਹੇ ਲੋਕ ਲਭਾਊ ਫੈਸਲੇ ਲਏ ਜਾ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਦੇ ਇਸ ਤਰ੍ਹਾਂ ਚੋਣਾਂ ਨੇੜੇ ਲਏ ਫੈਸਲੇ ਨੂੰ ਨਵਾਂ ਰਿਵਾਜ ਤੋਰਿਆ ਦੱਸਿਆ ਹੈ।

ABOUT THE AUTHOR

...view details