ਅਜਿਹੇ ਲੋਕਪਾਲ ਦਾ ਕੀ ਫਾਇਦਾ ਜੋ ਲੀਡਰਾਂ ਨੂੰ ਸਜ਼ਾ ਹੀ ਨਾ ਦੇ ਸਕੇ: ਹਰਪਾਲ ਚੀਮਾ - AAP proetst
ਵਿਧਾਨ ਸਭਾ ਦੇ ਬਾਹਰ ਆਮ ਆਦਮੀ ਪਾਰਟੀ ਵੱਲੋਂ 85ਵੀਂ ਸੋਧ ਲਾਗੂ ਕਰਨ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਆਪ ਆਗੂਆਂ ਤੇ ਵਰਕਰਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਅੱਜ ਤੱਕ ਕਿਸੇ ਵੀ ਵੱਡੇ ਸਿਆਸੀ ਆਗੂ ਨੂੰ ਸਜ਼ਾ ਨਹੀਂ ਹੋਈ ਹੈ, ਉਹ ਹਮੇਸ਼ਾ ਕਾਨੂੰਨ ਤੋਂ ਬੱਚ ਕੇ ਨਿਕਲਦੇ ਰਹੇ ਹਨ। ਅਜਿਹੇ 'ਚ ਕਿੰਨੇ ਵੀ ਬਿੱਲ ਲਿਆਂਦੇ ਜਾਣ, ਉਸ ਦਾ ਕੋਈ ਫਾਇਦਾ ਨਹੀਂ ਜੇ ਕਿਸੇ ਵੀ ਲੀਡਰ ਨੂੰ ਸਜ਼ਾ ਹੀ ਨਾ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਦਲਿਤ ਵਿਰੋਧੀ ਹੈ।