ਗੜ੍ਹਸ਼ੰਕਰ 'ਚ ਆਮ ਆਦਮੀ ਪਾਰਟੀ ਨੇ ਕੀਤਾ ਸਨਮਾਨ ਸਮਾਰੋਹ - ਸੀਨੀਅਰ ਮੀਤ ਪ੍ਰਧਾਨ
ਗੜ੍ਹਸ਼ੰਕਰ: ਨਗਰ ਕੌਂਸਲ ਚੋਣਾਂ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਸੋਮਨਾਥ ਬੰਗੜ ਨੂੰ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਮਿਲਣ 'ਤੇ ਆਮ ਆਦਮੀ ਪਾਰਟੀ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ 'ਆਪ' ਆਗੂ ਦਾ ਕਹਿਣਾ ਕਿ ਨਗਰ ਕੌਂਸਲ ਚੋਣਾਂ 'ਚ ਲੋਕਾਂ ਨੇ ਇਨ੍ਹਾਂ 'ਤੇ ਭਰੋਸਾ ਦਿਖਾਇਆ ਹੈ, ਜਿਸ ਕਾਰਨ ਜਿੱਤ ਦਰਜ ਕਰਕੇ ਇਨ੍ਹਾਂ ਪਾਰਟੀ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨਸਭਾ ਚੋਣਾਂ 'ਚ ਵੀ ਸੋਮਨਾਥ ਬੰਗੜ ਆਪਣੀ ਅਹਿਮ ਭੂਮਿਕਾ ਅਦਾ ਕਰਨਗੇ।