ਆੜ੍ਹਤੀ ਨੇ ਕਿਸਾਨ ਨਾਲ ਕੀਤਾ ਧੋਖਾ - ਕਰਜ਼ਾ ਦੇਣ ਨਾਂ ’ਤੇ ਧੋਖਾ
ਜ਼ਿਲ੍ਹੇ ’ਚ ਪਿੰਡ ਬੰਬੀਹਾ ਦੇ ਰਹਿਣ ਵਾਲੇ ਚਾਨਣ ਸਿੰਘ ਨਾਲ ਕਰਜ਼ਾ ਦੇਣ ਨਾਂ ’ਤੇ ਧੋਖਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਚ ਕਿਸਾਨ ਚਾਨਣ ਸਿੰਘ ਨੇ ਦੱਸਿਆ ਕਿ ਆੜ੍ਹਤੀਆਂ ਨੇ ਉਸ ਤੋਂ ਕਰਜ਼ਾ ਦੇਣ ਤੋਂ ਪਹਿਲਾਂ ਹੀ ਪ੍ਰਨੋਟ ਭਰਵਾ ਲਿਆ ਸੀ ਤੇ ਇਸ ਤੋਂ ਬਾਅਦ ਉਸਤੇ ਹੀ ਕੇਸ ਵੀ ਦਰਜ ਕਰਵਾ ਦਿੱਤਾ ਹੈ। ਜਿਸ ਕਾਰਨ ਉਸਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਕਿਸਾਨ ਚਾਨਣ ਸਿੰਘ ਨੂੰ ਸ਼ਾਹੂਕਾਰ ਐਕਟ ਸਬੰਧੀ ਕੋਈ ਜਾਣਕਾਰੀ ਨਹੀਂ ਹੈ।